(ਸਮਾਜ ਵੀਕਲੀ)
ਖੇਤਾਂ ‘ਤੇ ਹਮਲੇ ਮਾਰ ਗਈ ,
ਭਾਵੇਂ ਸਾਡੀ ਸਰਕਾਰ ।
ਨੌਜਵਾਨਾਂ ਨੂੰ ਗੁੰਮਰਾਹ ,
ਨਹੀਂ ਕਰ ਸਕਣੀ ਇਸ ਬਾਰ।
ਪਤਾ ਹੈ ਨੀਅਤ ਸਰਕਾਰੇ ਖੋਟੀ,
ਖ੍ਹੋਣੀ ਚਾਹੇਂ ਸਾਡੇ ਹੱਥ ‘ਚੋਂ ਰੋਟੀ।
ਪਿੱਛੇ ਨਹੀਂ ਮੇਰੇ ਪੁੱਤਰਾਂ ਹਟਣਾ,
ਮੋੜਾਂਗੇ ਕੀਮਤ ਤੈਨੂੰ ਮੋਟੀ ।
ਮਜ਼ਦੂਰੀ ਕੀਤੀ ਖੇਤ ਓਏ ਜੱਟਾ,
ਕੱਠਿਆਂ ਘੜੀਆਂ ਆਪਾਂ ਵੱਟਾਂ।
ਕਿਵੇਂ ਤੈਨੂੰ ਕੱਲਿਆਂ ਛੱਡ ਕੇ,
ਬਦਨਾਮੀ ਮੈਂ ਜੱਗ ਤੋਂ ਖੱਟਾਂ।
ਜਾਤਾਂ ਪਾਤਾਂ ਤੋਂ ਉੱਪਰ ਉੱਠੀਏ,
ਗੰਦਾ ਸਿਸਟਮ ਜੜ੍ਹ ਤੋਂ ਪੁੱਟੀਏ।
ਬਹੁਤ ਝਗੜੇ ਇਹਨਾਂ ਪਿੱਛੇ ਲੱਗਕੇ,
ਏਕਤਾ ਵਾਲੀ ਸੌਂਹ ਕੋਈ ਚੁੱਕੀਏ।
ਜੇ ਹੁਣ ਰਹੇ ਚੁੱਪ – ਚਾਪ ਅਸੀਂ,
ਕਰ ਬੈਠਾਂਗੇ ਵੱਡਾ ਪਾਪ ਅਸੀਂ ।
ਦਰ -ਦਰ ਮੰਗਣਗੇ ਸਾਡੇ ਬੱਚੇ ,
ਠੂਠੇ ਫੜਾਵਾਂਗੇ ਆਪ ਅਸੀਂ ।
ਗੁਰਵੀਰ ਅਤਫ਼
ਛਾਜਲਾ( ਸੰਗਰੂਰ)