ਕਿਸਦੀ ਜਿੰਮੇਵਾਰੀ ਹੈ!

(ਸਮਾਜ ਵੀਕਲੀ)

ਬਚਪਨ ਨੂੰ ਸੁਹਾਣੇ ਦਿਨ ਦਿਖਾਉਣਾ ਕਿ,ਕਿਸਦੀ ਜ਼ਿੰਮੇਵਾਰੀ ਹੈ!
ਬੁੱਢਾਪਾ ਰੁਲਦਾ ਮੁਲਕ ਚੋਂ ਹਟਾਉਣਾ ਕਿ,ਕਿਸਦੀ ਜ਼ਿੰਮੇਵਾਰੀ ਹੈ!

ਅਸੀਂ ਕੀ ਪੜ੍ਹਦੇ ਅਸਲ ਕੀ ਸੁਣਦੇ,ਮਾਨਵਤਾ ਕੀ ਪੜ੍ਹਦੇ ਰਹੀਏ,
ਉਚ ਨੀਚ ਨੂੰ ਕਿਵੇਂ ਹੈ ਤੜਵਾਉਣਾ ਕਿ,ਕਿਸਦੀ ਜ਼ਿੰਮੇਵਾਰੀ ਹੈ!

ਗੁਆਂਢੀ ਦੀ ਗੁਆਂਢੀ ਵੱਲ ਸਾਂਝ,ਫਿੱਕ ਫਿੱਕਾਂਦਿਆਂ ਖੁਰ ਜਾਂਦੀ,
ਦੋਹਾਂ ਨੂੰ ਮੋਹ ਦੇ ਨਾਲ ਪਤਿਆਉਣਾ ਕਿ,ਕਿਸਦੀ ਜ਼ਿੰਮੇਵਾਰੀ ਹੈ!

ਝੱਲ ਲਵਾਂਗੇ ਗਰੀਬੀ,ਦਿਨ ਮਾੜੇ ਵੀ,ਕੱਟ ਲਵਾਂਗੇ ਹੋਛੇ ਲੀਡਰੋ,
ਲੋਭ ਛੱਡਣਾ ਅਤੇ ਧੀਰਜ ਹੰਢਾਉਣਾ ਕਿ,ਕਿਸਦੀ ਜ਼ਿੰਮੇਵਾਰੀ ਹੈ!

ਧੱਕੇ ਪੈ ਰਹੇ ਹਸਪਤਾਲਾਂ,ਉਂਜ ਮੰਤਰੀ ਕਹੇ ਕੋਈ ਪ੍ਰੇਸ਼ਾਨੀ ਨਹੀਂ,
ਭਿਆਨਕ ਬਿਮਾਰੀਆਂ ਤੋਂ ਬਚਾਉਣਾ ਕਿ,ਕਿਸਦੀ ਜ਼ਿੰਮੇਵਾਰੀ ਹੈ!

ਚਲੋ ਨਿਝੱਕ ਹੋ ਕੇ ਲਿਖ ਦਿਆਂ,ਮੈਂ ਸਾਫ਼ ਸਿੱਧਾ ਹੀ ਨਿਭ ਦਿਆਂ!
ਡਿਜੀਟਲ ਇੰਡੀਆ ਕਦਨੂੰ ਆਉਣਾ ਕਿ,ਕਿਸਦੀ ਜ਼ਿੰਮੇਵਾਰੀ ਹੈ!

ਭਾਈ ਭਤੀਜਾਵਾਦ ਸਿਆਸਤ,ਅੰਗਲੀ ਸੰਗਲੀ ਹੱਥੀਂ ਅੱਗੇ ਤੁਰੇ,
ਐਸਾ ਵੀ ਜੋ ਧੱਕਕੇ ਪਰ੍ਹੇ ਬਿਠਾਉਣਾ ਕਿ,ਕਿਸਦੀ ਜ਼ਿੰਮੇਵਾਰੀ ਹੈ!

ਵਿਹਲੜ,ਐਸ਼-ਪ੍ਰਸਤ ਤੇ ਪਰਜੀਵੀ,ਖੋਹਾਂ ਸਿੱਧੀਆਂ ਕਰ ਰਹੇ ਨੇ,
ਪੱਤਰਕਾਰੀ ਤੋਂ ਕਦੋਂ ਸੱਚ ਲਿਖਾਉਣਾ ਕਿ,ਕਿਸਦੀ ਜਿੰਮੇਵਾਰੀ ਹੈ!

ਸੁਖਦੇਵ ਸਿੱਧੂ

9888633481

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕ ਏਜੰਡੇ ਤੋਂ ਬਾਹਰ ਹੈ!
Next articleਜਗਤ-ਤਮਾਸ਼ਾ