ਵਾਸ਼ਿੰਗਟਨ (ਸਮਾਜ ਵੀਕਲੀ) : ਭਾਰਤੀ ਮੂਲ ਦੀ ਪ੍ਰੋਣਿਤਾ ਗੁਪਤਾ ਨੂੰ ਘਰੇਲੂ ਨੀਤੀ ਕੌਂਸਲ ’ਚ ਕਿਰਤ ਤੇ ਕਾਮਿਆਂ ਲਈ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦਾ ਵਿਸ਼ੇਸ਼ ਸਹਾਇਕ ਨਾਮਜ਼ਦ ਕੀਤਾ ਗਿਆ ਹੈ। ਪ੍ਰੋਣਿਤਾ ਇਸ ਤੋਂ ਪਹਿਲਾਂ ਸੈਂਟਰ ਫਾਰ ਲਾਅ ਐਂਡ ਸਪੈਸ਼ਲ ਪਾਲਿਸੀ (ਸੀਐੱਲਏਐੱਸਪੀ) ’ਚ ਜੌਬ ਕੁਆਲਿਟੀ ਟੀਮ ਦੀ ਡਾਇਰੈਕਟਰ ਸੀ। ਉਸ ਨੇ ਕਿਰਤੀਆਂ ਲਈ ਰੁਜ਼ਗਾਰ ਦਾ ਮਿਆਰ ਵਧਾਉਣ, ਕਾਮਿਆਂ ਦੀ ਸੁਰੱਖਿਆ ਮਜ਼ਬੂਤ ਕਰਨ ਅਤੇ ਘੱਟ ਆਮਦਨ ਵਾਲੇ ਕਿਰਤੀ ਪਰਿਵਾਰਾਂ ਲਈ ਆਰਥਿਕ ਸੁਰੱਖਿਆ ਵਧਾਉਣ ਲਈ ਪ੍ਰਤੀਬੱਧਤਾ ਤੇ ਆਪਣੇ ਕੰਮ ਪ੍ਰਤੀ ਸਮਰਪਣ ਜ਼ਾਹਿਰ ਕੀਤਾ ਹੈ।
HOME ਕਿਰਤ ਤੇ ਕਿਰਤੀਆਂ ਬਾਰੇ ਬਾਇਡਨ ਦੀ ਵਿਸ਼ੇਸ਼ ਸਹਾਇਕ ਬਣੀ ਪ੍ਰੋਣਿਤਾ