ਮੋਦੀ ਸਰਕਾਰ ਮੁਰਦਾਬਾਦ ,“ ਜੈ ਕਿਸਾਨ, ਜੈ ਜਵਾਨ”, ਕਿਸਾਨ ਮਜ਼ਦੂਰ ਏਕਤਾ ਜਿੰਦਬਾਦ ਦੇ ਨਾਹਰੇ ਗੂੰਜੇ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਜਿਲਾ ਇਕਾਈ ਕਪੂਰਥਲਾ ਵਲੋਂ ਬਾਬਾ ਲੀਡਰ ਸਿੰਘ ਗੁਰਦੁਆਰਾ ਸ੍ਰੀ ਗੁਰਸਰ ਸਾਹਿਬ ਸੈਫਲਾਬਾਦ ਵਾਲਿਆਂ ਦੇ ਸਹਿਯੋਗ ਨਾਲ ਜ਼ਿੱਲ੍ਹਾ ਕਪੂਰਥਲਾ ਦਾ ਸਭ ਤੋਂ ਵੱਡਾ ਟਰੈਕਟਰ ਦਾ ਮਾਰਚ ਕੱਢਿਆ ਗਿਆ। ਆਮ ਲੋਕਾਂ ਦੀ ਗਿਣਤੀ ਮੁਤਾਬਿਕ 550 ਦੇ ਕਰੀਬ ਟਰੈਕਟਰਾਂ ਤੇ ਕਿਸਾਨਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ।ਕਿਸਾਨ ਬੁਲਾਰਿਆਂ ਨੇ ਦੱਸਿਆ ਕਿ ਸੰਘਣੀ ਧੁੰਦ ਵਿਚ ਹੀ ਦੂਰ ਨੇੜੇ ਦੇ ਪਿੰਡਾਂ ‘ਚੋ ਟਰੈਕਟਰ ਦਾਣਾ ਮੰਡੀ ਫੱਤੂਢੀਂਗਾ ਵਿਚ ਆਉਣੇ ਸ਼ੁਰੂ ਹੋ ਗਏ।
ਸੰਯੁਕਤ ਕਿਸਾਨ ਮੋਰਚੇ ਦੀਆਂ ਹਦਾਇਤਾਂ ਅਨੁਸਾਰ ਕਿਸਾਨ ਆਗੂਆਂ ਨੇ ਕਿਸਾਨਾਂ ਨੂੰ ਮਾਰਚ ਸਾਂਤਮਈ ਕਰਨ ਲਈ ਅਪੀਲ ਕੀਤੀ।ਸੰਤ ਬਾਬਾ ਲੀਡਰ ਵਿਚ ਵਲੋਂ ਦਿੱਲੀ ਬਾਰਡਰਾਂ ਤੇ ਮੋਰਚੇ ਬੈਠੇ ਕਿਸਾਨਾਂ ਦੀ ਤੰਦਰੁਸਤੀ ਤੇ ਸੰਘਰਸ਼ ਦੀ ਜਿੱਤ ਲਈ ਅਰਦਾਸ ਕੀਤੀ।ਉਪਰੰਤ ਟਰੈਕਟਰ ਮਾਰਚ “ ਜੈ ਕਿਸਾਨ, ਜੈ ਜਵਾਨ”, ਮੋਦੀ ਸਰਕਾਰ ਮੁਰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਬਾਦ ਦੇ ਨਾਹਰੇ ਲਾਉਦਾ ਇਹ ਮਾਰਚ 5-7 ਮਿੰਟ ਲਈ ਥਾਣਾ ਤਲਵੰਡੀ ਚੌਧਰੀਆਂ ਰੁਕਿਆ।ਜਿਥੇ ਕਿਸਾਨਾਂ ਬੁਲਾਰਿਆਂ ਨੇ ਪਿੰਡ ਬਾਜੇ ਦਾ ਲਾਗੇ ਹੁੰਦੀ ਰੇਤਾ ਦੀ ਨਜਾਇਜ ਮਾਈਨਿੰਗ ਦਾ ਵਿਰੋਧ ਕੀਤਾ ਤੇ ਰੇਤ ਮੁਫ਼ੀਆ ਮੁਰਦਾਬਾਦ ਦੇ ਨਾਹਰੇ ਲਾਏ ਤੇ ਪੁਲਿਸ ਦੀ ਰੇਤ ਮਾਫ਼ੀਏ ਖਿਲਾਫ਼ ਢਿੱਲੀ ਕਾਰਗੁਜਾਰੀ ਤੇ ਵੀ ਉਂਗਲ ਰੱਖੀ।
ਆਗੂਆਂ ਕਿਹਾ ਕਿ ਪੁਲਿਸ ਨੇ ਜੇਕਰ ਰੇਤ ਮਾਫ਼ੀਏ ਨੂੰ ਨੱਥ ਨਾ ਪਾਈ ਤਾਂ ਅਸੀਂ ਡੀ ਸੀ ਦਫ਼ਤਰ ਧਰਨਾ ਲਾਉਣ ਲਈ ਮਜ਼ਬੂਰ ਹੋਵਾਂਗੇ ਜਿਸ ਦੀ ਜੁੰਮਵਾਰੀ ਪ੍ਰਸਾਸ਼ਨ ਦੀ ਹੋਵੇਗੀ।ਕਾਫ਼ਲੇ ਦੇ ਇਥੇ ਰੁਕਣ ਨਾਲ ਟਰੈਕਟਰਾਂ ਦੀ 3 ਕਿਲੋਮੀਟਰ ਦੀ ਲਾਇਨ ਲੱਗ ਗਈ ਪਰ ਕਿਸੇ ਤਰ੍ਹਾਂ ਆਵਾਜਾਈ ਪ੍ਰਭਾਵਿਤ ਨਹੀਂ ਹੋਈ।ਇਥੋਂ ਮਾਰਚ ਪੱਮਣ, ਬਿਧੀਪੁਰ, ਟਿੱਬਾ, ਬੂਲਪੁਰ, ਠੱਟਾ, ਦਰੀਏਵਾਲ, ਦੂਲੋਵਾਲ, ਦਬੂਲੀਆਂ, ਖੀਰਾਂਵਾਲੀ, ਅਟਣਾਵਾਲੀ, ਪਰਵੇਜ਼ ਨਗਰ, ਸੁਰਖ਼ਪੁਰ, ਸੈਫਲਾਬਾਦ ਤੋਂ ਉੱਚਾਬੇਟ ਲੰਗਰਹਾਲ ਪੁਜਾ। ਦੂਲੋਵਾਲ ਤੇ ਮਹਿਮਦਵਾਲ ਦੀਆਂ ਸੰਗਤਾਂ ਵਲੋਂ ਖੀਰਾ ਵਾਲੀ ਬਸ ਸਟੈਂਡ ਤੇ ਫਲ ਫਰੂਟ ਦੇ ਲੰਗਰ ਲਾਏ ਤੇ ਗੁਰਦੁਆਰਾ ਸ੍ਰੀ ਗੁਰਸਰ ਸਾਹਿਬ ਦੀਆਂ ਸੰਗਤਾਂ ਵਲੋਂ ਉਚਾ ਬੇਟ ਦੇ ਲੰਗਰ ਹਾਲ ਵਿਚ ਕਿਸਾਨਾਂ ਲਈ ਲੰਗਰ ਛਕਾਏ ਗਏ ਆਗੂਆਂ ਵਲੋਂ ਆਏ ਸਾਰੇ ਕਿਸਾਨਾਂ ਆਗੂਆਂ ਤੇ ਕਿਸਾਨਾਂ ਦਾ ਧੰਨਵਾਦ ਕੀਤਾ।