ਪੰਜਾਬ ਵਿੱਚ ਪੂਰੀ ਤਰ੍ਹਾਂ ਮਾਫੀਏ ਦਾ ਰਾਜ਼ ਰਛਪਾਲ ਸਿੰਘ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪਿੰਡ ਬਾਜਾ ਕੋਲ ਦਰਿਆ ਬਿਆਸ ਦੇ ਕੰਢੇ ਚੋਂ ਸਰਕਾਰੀ ਹਦਾਇਤਾਂ ਦੇ ਉਲਟ ਪਿਛਲੇ ਲੰਬੇ ਸਮੇਂ ਤੋਂ ਦਿਨ ਰਾਤ ਹੁੰਦੀ ਮਾਈਨਿੰਗ ਦੇ ਵਿਰੁੱਧ ਕਿਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਇਲਾਕੇ ਦੇ ਕਿਸਾਨਾਂ ਨਾਲ ਲਗਾਤਾਰ ਛੇਵੇਂ ਦਿਨ ਵੀ ਧਰਨਾ ਜਾਰੀ ਰੱਖਿਆ ਗਿਆ। ਇਸ ਮੌਕੇ ਯੂਨੀਅਨ ਦੇ ਸੂਬਾ ਸਕੱਤਰ ਰਸ਼ਪਾਲ ਸਿੰਘ ਨੇ ਕਿਹਾ ਕਿ ਜੇਕਰ ਕਿਸਾਨ ਇਸ ਦਾ ਵਿਰੋਧ ਨਾ ਕਰਨ ਤਾਂ ਰੇਤ ਮਾਫੀਆ ਦਰਿਆ ਬਿਆਸ ਨੂੰ ਪਿੰਡ ਬਾਜਾਂ ਵੱਲੋਂ ਜੇ ਸੀ ਬੀ ਤੇ ਪੋਕ ਲਾਈਨ ਮਸ਼ੀਨ ਨਾਲ ਖੁਦਾਈ ਕਰਕੇ ਦਰਿਆ ਦੇ ਕੰਢੇ ਤਕ ਨਹਿਰ ਵਾਂਗੂੰ ਡੂੰਘੀ ਖੁਦਾਈ ਕਰਕੇ ਦਰਿਆ ਦਾ ਵਹਿਣ ਇਧਰ ਕਰ ਦੇਣਗੇ।
ਜਿਸ ਨਾਲ ਕੀਮਤੀ ਵਾਹੀਯੋਗ ਜ਼ਮੀਨਾਂ ਬਰਬਾਦ ਹੋ ਜਾਣਗੀਆਂ ਅਤੇ ਨਾਲ ਹੀ ਤੁਸੀਂ ਬੰਨ੍ਹਾਂ ਵੱਡਾ ਖਤਰਾ ਪੈਦਾ ਹੋਣ ਦਾ ਖ਼ਦਸ਼ਾ ਹੈ । ਉਨ੍ਹਾਂ ਕਥਿਤ ਦੋਸ਼ ਲਗਾਇਆ ਕਿ ਇਕ ਪਾਸੇ ਤੇ ਮਾਈਨਿੰਗ ਅਧਿਕਾਰੀ ਮੌਕੇ ਤੇ ਕਿਸਾਨਾਂ ਨੂੰ ਸਮਝਾ ਰਹੇ ਹਨ ,ਕਿ ਉਹ ਧਰਨਾ ਸਮਾਪਤ ਕਰ ਦੇਣ ਤੇ ਦੂਜੇ ਪਾਸੇ ਰੇਤ ਮਾਫੀਆ ਇਹ ਕਹਿ ਰਿਹਾ ਹੈ ਕਿ ਵੇਖਦੇ ਹਾਂ ਕਿਸਾਨ ਕਿੰਨਾ ਚਿਰ ਧਰਨਾ ਲਗਾਉਂਦੇ ਹਨ । ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਇਹ ਕੰਮ ਹੈ । ਜੇਕਰ ਮਾਫੀਆ ਉਨ੍ਹਾਂ ਦੀ ਹੀ ਨਹੀਂ ਮੰਨ ਰਿਹਾ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਮਾਫ਼ੀਏ ਦਾ ਹੀ ਰਾਜ ਹੈ।
ਉਨ੍ਹਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲੈਣ ਨਹੀਂ ਤਾਂ ਉਹ ਆਪ ਮਾਫੀਏ ਦਾ ਸਾਜ਼ੋ ਸਾਮਾਨ ਇਲਾਕੇ ਦੇ ਕਿਸਾਨਾਂ ਨੂੰ ਨਾਲ ਲੈ ਗਏ ਥਾਣਾ ਤਲਵੰਡੀ ਚੌਧਰੀਆਂ ਪੁਲਸ ਥਾਣੇ ਛੱਡ ਕੇ ਆਉਣ ਲਈ ਮਜਬੂਰ ਹੋਣਗੇ ਜਾਂ ਫਿਰ ਪੁਲਸ ਨੂੰ ਚੁੱਕਣ ਲਈ ਮਜਬੂਰ ਕਰਨ ਲਈ ਤਿੱਖਾ ਸੰਘਰਸ਼ ਕਰਨਗੇ। ਇਸ ਮੌਕੇ ਰਘਬੀਰ ਸਿੰਘ ਬਲਾਕ ਪ੍ਰਧਾਨ, ਸ਼ਮਸ਼ੇਰ ਸਿੰਘ ਰੱਤੜਾ ,ਮੋਹਨ ਸਿੰਘ, ਰੇਸ਼ਮ ਸਿੰਘ, ਸੁਰਿੰਦਰ ਸਿੰਘ ,ਹੁਕਮ ਸਿੰਘ , ਨਿਰਮਲ ਸਿੰਘ ਬਾਜਾ, ਮਨਜੀਤ ਸਿੰਘ, ਛਿੰਦਰ ਸਿੰਘ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ ।