(ਸਮਾਜ ਵੀਕਲੀ)
ਹਰ ਦਿਲ ਦਾ ਸੌਂਕ ਦੱਬਣਾ ਪਿਆ,
ਹਰ ਦੁੱਖ ਨੂੰ ਅੰਦਰ ਦਫਨਾਉਣਾ ਪਿਆ,
ਹਰ ਦਰਦ ‘ਚ ਮੁਸਕੁਰਾਉਣਾ ਪਿਆ,
ਘਰ ਦੇ ਪਿੰਜਰੇ ‘ਚ ਕੈਦ ਹਾਂ ਮੈਂ,
ਕਿਉਂਕਿ ਲੜਕੀ ਹਾਂ ਮੈਂ।
ਘੱਟ ਬੋਲਣਾ ਸਿਖਾ ਦਿੱਤਾ,
ਹਰ ਕੰਮ ਕਰਨਾ ਸਿਖਾ ਦਿੱਤਾ,
ਬਿਨਾਂ ਹੰਝੂ ਦੇ ਰੋਣਾ ਸਿਖਾ ਦਿੱਤਾ,
ਫਿਰ ਵੀ ਜੀਅ ਰਹੀ ਹਾਂ ਮੈਂ,
ਕਿਉਂਕਿ ਲੜਕੀ ਹਾਂ ਮੈਂ।
ਰਿਸ਼ਤਾ ਮੇਰਾ ਪੱਕਾ ਕੀਤਾ,
ਮੇਰੇ ਸੌਂਕ ਨੂੰ ਚੂਰ-ਚੂਰ ਕੀਤਾ,
ਘਰ ਤੋਂ ਮੈਨੂੰ ਪਰਾਇਆ ਕੀਤਾ,
ਮਜਬੂਰ ਜਿਹੀ ਸਭ ਦੇਖ ਰਹੀ ਹਾਂ ਮੈਂ,
ਕਿਉਂਕਿ ਲੜਕੀ ਹਾਂ ਮੈਂ।
ਨਮਨਪ੍ਰੀਤ ਕੌਰ
ਬੀ. ਏ. ਭਾਗ ਦੂਜਾ
ਸਰਕਾਰੀ ਕਾਲਜ ਮਲੇਰਕੋਟਲਾ।