ਕਾਲੇ ਕਨੂੰਨ ਦੀਆਂ ਕਾਪੀਆਂ ਸਾੜ ਮਨਾਈ ਲੋਹੜੀ

ਲੁਧਿਆਣਾ (ਸਮਾਜ ਵੀਕਲੀ) ਬੁੱਧਵਾਰ(ਰਮੇਸ਼ਵਰ ਸਿੰਘ)- ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਪਿੰਡ ਮੰਗਲ਼ੀ ਵਾਸੀਆਂ ਵਲੋਂ ਲੋਹੜੀ ਦਾ ਤਿਉਹਾਰ ਇਸ ਕਾਲੇ ਕਨੂੰਨ ਦੀਆਂ ਕਾਪੀਆਂ ਸਾੜ ਕੇ ਮਨਾਇਆ ਗਿਆ। ਇਸ ਮੌਕੇ ਤੇ ਪਿੰਡ ਦੇ ਬਜ਼ੁਰਗਾਂ , ਬੱਚਿਆਂ ਅਤੇ ਨੌਜਵਾਨਾਂ ਨੇ ਕੇਂਦਰ ਸਰਕਾਰ ਮੁਰਦਾਬਾਦ ਨੇ ਨਾਅਰੇ ਲਗਾਏ ਅਤੇ ਗੀਤ ਗਾਏ ਗਏ । ਪਿੰਡ ਵਾਸੀਆਂ ਵਲੋਂ ਕੇਂਦਰ ਸਰਕਾਰ ਤੋਂ ਇਹਨਾਂ ਕਾਲੇ ਕਨੂੰਨਾਂ ਨੂੰ ਜਲਦ ਤੋਂ ਜਲਦ ਰੱਦ ਕਰਕੇ ਇਸ ਕਿਸਾਨੀ ਸੰਘਰਸ਼ ਨੂੰ ਸਮਾਪਤ ਕਰਨ ਦੀ ਅਪੀਲ ਕੀਤੀ ਗਈ ਹੈ । ਪਿੰਡ ਵਾਸੀਆਂ ਆਖਿਆ ਹੈ ਕੇ ਦਿੱਲੀ ਧਰਨੇ ਦੌਰਾਨ ਹਰ ਦਿਨ ਕਿਸਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਪਰ ਸਰਕਾਰ ਦੇ ਕੰਨ ਉਪਰ ਜੂੰ ਨਹੀਂ ਸਰਕ ਰਹੀ । ਪਿੰਡ ਵਾਲਿਆਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਆਖਿਆ ਕਿ ਕੇਂਦਰ ਸਰਕਾਰ ਹਮੇਸ਼ਾ ਪੰਜਾਬ ਨਾਲ ਮਤਰੇਇਆ ਵਿਵਹਾਰ ਕਰਦੀ ਆਈ ਹੈ । ਜੋ ਕਿ ਹੁਣ ਬਰਦਾਸ਼ਤ ਤੋਂ ਬਾਹਰ ਹੈ ।ਜੇ ਕੇਂਦਰ ਸਰਕਾਰ ਨੇ ਆਪਣੀਆਂ ਲੋਕ ਵਿਰੋਧੀ ਨੀਤੀਆਂ ਵਿੱਚ ਸੁਧਾਰ ਨਹੀਂ ਕੀਤਾ ਤਾਂ  ਇਸਦਾ ਖਮਿਆਜਾ ਉਹਨਾਂ ਨੂੰ ਆਉਂਦੇ ਸਮੇਂ ਵਿੱਚ ਭੁਗਤਣਾ ਪਵੇਗਾ ।
Previous articleਆਪੇ ਫਾਥੜੀਏ ਤੈਨੂੰ………
Next articleMurray tests positive for Covid-19, in doubt for Australian Open