ਕਾਰ ਮੋਟਰਸਾਈਕਲ ਦੀ ਟੱਕਰ ਚ ਇੱਕ ਨਿਹੰਗ ਸਿੰਘ ਨੌਜਵਾਨ ਦੀ ਮੌਤ

ਫੋਟੋ - ਮੋਟਰਸਾਈਕਲ ਦੀ ਟੱਕਰ ਦਾ ਜ਼ਬਰਦਸਤ ਦ੍ਰਿਸ਼

ਹੁਸੈਨਪੁਰ , 5 ਅਗਸਤ (ਕੌੜਾ  ) (ਸਮਾਜ ਵੀਕਲੀ) : ਤਲਵੰਡੀ ਚੌਧਰੀਆਂ ਸੁਲਤਾਨਪੁਰ ਲੋਧੀ ਮੁੱਖ ਮਾਰਗ ਤੇ  ਸਵੇਰੇ ਇੱਕ ਮੋਟਰਸਾਈਕਲ ਤੇ ਕਾਰ ਦੀ ਜ਼ਬਰਦਸਤ ਟੱਕਰ ਹੋਣ ਨਾਲ ਇੱਕ ਨਿਹੰਗ ਸਿੰਘ ਦੀ ਮੌਤ ਹੋ ਗਈ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਤਲਵੰਡੀ ਚੌਧਰੀਆਂ ਇੰਸਪੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ ਛੇ ਵਜੇ ਸੁਲਤਾਨਪੁਰ ਲੋਧੀ ਤੋਂ ਗੋਇੰਦਵਾਲ ਸਾਹਿਬ ਵੱਲ ਨੂੰ ਦੋ ਮੋਟਰਸਾਈਕਲ ਸਵਾਰ ਜਾ ਰਹੇ ਸਨ ਤਾਂ ਪਿੰਡ ਡੌਲਾ ਦੇ ਨਜ਼ਦੀਕ ਉਨ੍ਹਾਂ ਦੀ ਟੱਕਰ ਗੋਇੰਦਵਾਲ ਸਾਹਿਬ ਤੋਂ ਸੁਲਤਾਨਪੁਰ ਲੋਧੀ ਵੱਲ ਨੂੰ ਇੱਕ ਫੋਰਡ ਫਿਸਟਾ ਕਾਰ ਨੰਬਰ ਪੀ ਬੀ 07 ਜ਼ੈੱਡ 7574ਜਿਸ ਨੂੰ ਹਰ ਜੋਹਨਪ੍ਰੀਤ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਫਤਿਆਬਾਦ  ਚਲਾ ਰਿਹਾ ਸੀ ਦੇ ਨਾਲ ਹੋ ਗਈ।

ਉਨ੍ਹਾਂ ਦੱਸਿਆ ਕਿ ਟੱਕਰ ਇਨ੍ਹੀਂ ਜ਼ਬਰਦਸਤ ਸੀ ਕਿ ਇਹ ਮੋਟਰਸਾਈਕਲ ਸਵਾਰ ਵਿੱਚੋਂ ਇੱਕ ਦੀ  ਮੌਤ ਮੌਕੇ ਤੇ ਹੋ ਗਈ ਜਿਸ ਦੀ ਪਹਿਚਾਣ ਸੁਖਚੈਨ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਸੁਰ ਸਿੰਘ ਵਾਲਾ ਥਾਣਾ ਭਿੱਖੀਵਿੰਡ ਜ਼ਿਲ੍ਹਾ ਤਰਨ ਤਾਰਨ ਦੇ ਰੂਪ ਚ ਹੋਈ ਜਦਕਿ ਉਸ ਦਾ ਭਰਾ ਅੰਗਰੇਜ਼ ਸਿੰਘ ਜ਼ਖਮੀ ਹੋਇਆ ਹੈ । ਉਨ੍ਹਾਂ ਦੱਸਿਆ ਕਿ ਉਕਤ ਨਿਹੰਗ ਸਿੰਘ ਦੇ ਭਰਾ ਅੰਗਰੇਜ਼ ਸਿੰਘ ਦੇ ਬਿਆਨਾਂ ਦੇ ਆਧਾਰ  ਕੋਈ ਵੀ ਕਾਰਵਾਈ ਨਾ ਕਰਨ ਤੇ ਪੁਲਿਸ ਨੇ ਧਾਰਾ 174ਤਹਿਤ ਕਾਰਵਾਈ ਕਰਕੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ

Previous articleਐਲੀ ਮਾਂਗਟ ਦੇ ਗੀਤ “ਗਿੱਧਾ” ਨਾਲ ਚਰਚਾ ਚ ਆਈ -ਗੀਤਕਾਰ ਈਵਾ ਰੰਧਾਵਾ
Next articleਖੇਤੀ ਵਿਭਾਗ ਵਲੋਂ ਲਾਈਆਂ ਗਈਆਂ 12 ਖੇਤ ਪ੍ਰਦਰਸ਼ਨੀਆਂ