ਕਾਬੁਲ (ਸਮਾਜ ਵੀਕਲੀ):ਕਾਬੁਲ ਵਿੱਚ ਹੋਏ ਬੰਬ ਧਮਾਕੇ ਤੇ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਤਿੰਨ ਵਿਅਕਤੀ ਮਾਰੇ ਗਏ ਜਿਨ੍ਹਾਂ ਵਿੱਚ ਇੱਕ ਸੁਤੰਤਰ ਚੋਣ ਨਿਗਰਾਨ ਸੰਸਥਾ ਦੇ ਮੁਖੀ ਵੀ ਸ਼ਾਮਲ ਹਨ। ਪੁਲੀਸ ਬੁਲਾਰੇ ਫਿਰਦੌਸ ਫਰਾਮਰਜ਼ ਨੇ ਦੱਸਿਆ ਕਿ ਕਿਸੇ ਅਣਪਛਾਤੇ ਬੰਦੂਕਧਾਰੀ ਨੇ ‘ਫ੍ਰੀ ਐਂਡ ਫੇਅਰ ਇਲੈਕਸ਼ਨ ਫੋਰਮ ਆਫ਼ ਅਫ਼ਗਾਨਿਸਤਾਨ’ ਦੇ ਕਾਰਜਕਾਰੀ ਡਾਇਰੈਕਟਰ ਮੁਹੰਮਦ ਯੂਸਫ ਰਸ਼ੀਦ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।