(ਸਮਾਜ ਵੀਕਲੀ, ਸੂਨੈਨਾ ਭਾਰਤੀ)- ਜਲੰਧਰ ਬਾਲ ਗਾਇਕ ਗੋਰਵ ਭਾਰਤੀ ਦੇ ਦੁਆਰਾ ਗਾਇਆ ਧਾਰਮਿਕ ਗੀਤ ਨੂੰ ਦੇਸ਼ ਵਿਦੇਸ਼ਾਂ ਦੀ ਧਰਤੀ ਤੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਸਮਾਜ ਵੀਕਲੀ ਅਦਾਰੇ ਨਾਲ ਖੁਸ਼ੀ ਸਾਂਝੇ ਕਰਦਿਆਂ ਕਿਹਾ ਕਿ ਮੈਂ ਭਾਰਤ ਦੇਸ਼ ਦੀਆਂ ਸਤਿਗੁਰ ਰਵਿਦਾਸ ਮਹਾਰਾਜ ਜੀ ਦੀਆਂ ਲਾਡਲੀਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਹਾਂ ਅਤੇ ਧੰਨਵਾਦ ਕਰਦਾ ਹਾਂ ਅਮਰੀਕਾ ਦੀਆਂ, ਕਨੇਡਾ, ਇਟਲੀ, ਪੈਰਿਸ, ਬਹਿਰੀਨ, ਦੁਬਈ, ਦੋਹਾ-ਕਤਰ, ਗਰੀਸ ਆਦਿ ਵਿਦੇਸ਼ਾਂ ਦੀਆਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਲਾਡਲੀਆਂ ਸੰਗਤਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਜਿਹੜੀਆਂ ਸੰਗਤਾਂ ਨੇ ਅਤੇ ਸਾਹਿਬ ਸੀ਼੍ ਗੁਰੂ ਰਵਿਦਾਸ ਮਹਾਰਾਜ ਜੀ ਦੇ ਪੈਰੋਕਾਰਾਂ ਦਾ ਜਿਨ੍ਹਾਂ ਨੇ ਸੋਸ਼ਲ ਮੀਡੀਆ ਨੈੱਟਵਰਕ ਤੇ ਫੇਸਬੁੱਕ ਰਾਹੀਂ, ਫੇਸਬੁੱਕ ਦੇ ਪੇਜ ਰਾਹੀਂ, ਸ਼ੇਅਰ ਕੀਤਾ, ਮੈਂ ਧੰਨਵਾਦ ਕਰਦਾ ਹਾਂ ਬਲ ਰਿਕਾਰਡਸ ਕੰਪਨੀ ਦਾ ਕਾਂਸ਼ੀ ਰੇਡੀਓ ਯੂ.ਕੇ, ਕਾਂਸ਼ੀ ਟੀ.ਵੀ. ਯੂ.ਕੇ, ਸਮਾਜ ਵੀਕਲੀ ਯੂ.ਕੇ. ਦਾ ਅਤੇ ਜਿਹਨਾਂ ਨੇ ਮੈਨੂੰ ਬਹੁਤ ਸਤਿਕਾਰ ਦਿੱਤਾ. ਇਸ ਧਾਰਮਿਕ ਗੀਤ ਨੂੰ ਰੱਤੂ ਰੰਧਾਵੇ ਵਾਲੇ ਨੇ ਲਿਖਿਆ ਹੈ. ਇਸ ਧਾਰਮਿਕ ਗੀਤ ਨੂੰ ਸੰਗੀਤ ਮਸ਼ਹੂਰ ਸੰਗੀਤਕਾਰ ਸਾਹਿਬ ਹੀਰਾ ਜੀ ਨੇ ਦਿਤਾ, ਬਲ ਰਿਕਾਰਡਸ ਕੰਪਨੀ ਦੇ ਡਾਇਰੈਕਟਰ ਅਤੇ ਪ੍ਰੋਡਿਊਸਰ ਜਸਵਿੰਦਰ ਅਤੇ ਸੁੰਦਰ ਕੈਲੇ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਹਾਂ ਜੀ.
– ਗਾਇਕ ਗੋਰਵ ਭਾਰਤੀ