ਕਾਂਗਰਸ ਸਰਕਾਰ ਨੇ ਲੋਕਾਂ ਨੂੰ ਲਾਰਿਆਂ ਤੋਂ ਇਲਾਵਾ ਹੋਰ ਕੁਝ ਨਹÄ ਦਿੱਤਾ-ਬੀਬੀ ਜੋਸ਼

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸ਼੍ਰੋਮਣੀ ਅਕਾਲੀ ਦਲ ਹਲਕਾ ਸ਼ਾਮਚੁਰਾਸੀ ਦੀ ਇੰਚਾਰਜ ਅਤੇ ਸਾਬਕਾ ਮੰਤਰੀ ਬੀਬੀ ਮਹਿੰਦਰ ਕੌਰ ਜੋਸ਼ ਦੀ ਅਗਵਾਈ ਹੇਠ ਹਲਕਾ ਸ਼ਾਮਚੁਰਾਸੀ ਦੇ ਅੱਡਾ ਬਾਗਪੁਰ ਵਿਖੇ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਲੋਕਾਂ ਨਾਲ ਕੀਤੀ ਵਾਅਦਾ-ਖ਼ਿਲਾਫ਼ੀ ਦੇ ਵਿਰੋਧ ਵਿਚ ਵਿਸ਼ਾਲ ਰੋਸ ਧਰਨਾ ਲਗਾਇਆ ਗਿਆ, ਜਿਸ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਹਮਾਇਤੀ ਸ਼ਾਮਿਲ ਹੋਏ। ਇਸ ਮੌਕੇ ਤੇ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਬੀਬੀ ਮਹਿੰਦਰ ਕੌਰ ਜੋਸ਼ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਮੁੱਖ ਤੌਰ ਤੇ ਕਿਸਾਨਾਂ ਦੇ ਪੂਰੇ ਕਰਜੇ ਮਾਫ ਕਰਨ, ਨਸ਼ੇ ਨੂੰ ਖ਼ਤਮ ਕਰਨ ਅਤੇ ਹਰ ਘਰ ਇੱਕ ਨੌਕਰੀ ਦਾ ਵਾਅਦਾ ਕੀਤਾ ਸੀ ਇਨ੍ਹਾਂ ਵਿੱਚੋਂ ਕੋਈ ਵਾਅਦਾ ਪੂਰਾ ਤਾਂ ਕੀ ਕਰਨਾ ਸੀ ਸਗੋਂ ਕਰਜ ਕਾਰਨ ਕਿਸਾਨਾਂ ਦੀਆਂ ਖੁਦਕੁਸੀਆਂ ਵਧੀਆਂ ਹਨ, ਨਸ਼ੇ ਕਾਰਨੇ ਮਾਝੇ ਦੇ ਤਿੰਨ ਜਿਲਿਆਂ ਵਿੱਚ 125 ਤੋਂ ਵੱਧ ਮੌਤਾਂ ਜਹਿਰੀਲੀ ਸਰਾਬ ਨਾਲ ਹੋਈਆਂ, ਬੇਰੁਜਗਾਰੀ ਚਰਮ ਤੇ ਪਹੁੰਚ ਚੁੱਕੀ ਹੈ ਪਰ ਕੈਪਟਨ ਆਪਣੇ ਸਾਰੇ ਵਾਅਦੇ ਭੁੱਲੀ ਬੈਠੇ ਨੇ।

ਉਨ੍ਹਾਂ ਕਿਹਾ ਕਿ ਹਲਕਾ ਸ਼ਾਮਚੁਰਾਸੀ ਦੇ ਲੋਕ ਮੰਗ ਕਰਨੇ ਹਨ ਕਿ ਸਰਕਾਰ ਨੂੰ ਡੀਜਲ ਤੇ ਪੈਟਰੋਲ ਤੇ ਵਾਧੂ ਟੈਕਸ ਵਾਪਸ ਲਵੇ, ਵਧੀਆਂ ਬਿਜਲੀ ਦਰਾਂ ਵਾਪਸ ਲਈਆਂ ਜਾਣ, 51000 ਸਗਨ ਦਾ ਵਾਅਦਾ ਪੂਰਾ ਕੀਤਾ ਜਾਵੇ, 2500 ਪੈਨਸਨ ਦਿੱਤੀ ਜਾਵੇ, ਕੱਟੇ ਗਏ ਨੀਲੇ ਕਾਰਡ ਬਹਾਲ ਕੀਤੇ ਜਾਣ, ਦਲਿਤਾਂ ਭਰਾਵਾਂ ਦਾ ਘਰ ਬਣਾਕੇ ਦੇਣ ਦਾ ਵਾਅਦਾ ਪੂਰਾ ਕੀਤਾ ਜਾਵੇ, ਵਜੀਫਾ ਘੋਟਾਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ ਕਰਵਾਈ ਜਾਵੇ, ਚੋਣ ਵਾਅਦੇ ਮੁਤਾਬਿਕ ਆਟਾ ਦਾਲ ਦੇ ਨਾਲ ਖੰਡ ਤੇ ਚਾਹਪੱਤੀ ਵੀ ਦਿੱਤੇ ਜਾਣ, ਮੁਲਾਜਮਾਂ ਨੂੰ ਡੀਏ ਦੀਆਂ ਕਿਸਤਾਂ ਤੁਰੰਤ ਜਾਰੀ ਕੀਤੀਆਂ ਜਾਣ, ਪੇ ਕਮਿਸਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਸਹਿਰਾਂ ਦੇ ਸੀਵਰੇਜ ਤੇ ਪਾਣੀ ਦੇ ਰੇਟ ਤੁਰੰਤ ਘਟਾਏ ਜਾਣ, ਬੰਦ ਕੀਤੇ ਸੁਵਿਧਾ ਕੇਂਦਰ ਚਾਲੂ ਕੀਤੇ ਜਾਣ, ਸੂਬੇ ਵਿੱਚ ਕਾਂਗਰਸ ਸਰਕਾਰ ਦੌਰਾਨ ਹੋਏ ਸਾਰੇ ਘੋਟਾਲਿਆਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਕਾਂਗਰਸੀ ਮੰਤਰੀਆਂ, ਵਿਧਾਇਕਾਂ ਤੇ ਆਗੂਆਂ ਦੀ ਸੈਅ ਤੇ ਕੰਮ ਕਰ ਰਹੇ ਸਰਾਬ ਤੇ ਰੇਤ ਮਾਫੀਏ ਨੂੰ ਤੁਰੰਤ ਨੱਥ ਪਾਈ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਅਕਾਲੀ ਦੇ ਕੋਰ ਕਮੇਟੀ ਮੈਂਬਰ ਕਰਮਜੀਤ ਸਿੰਘ ਬਬਲੂ, ਪਰਮਜੀਤ ਸਿੰਘ ਭੂੰਗਾ, ਕੈਪਟਨ ਗਿਆਨ ਸਿੰਘ, ਮਾਸਟਰ ਰਣਧੀਰ ਸਿੰਘ, ਕ੍ਰਿਪਾਲ ਸਿੰਘ ਕਸਬਾ, ਚਰਨਜੀਤ ਸਿੰਘ ਸ਼ੇਰਪੁਰ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੇ ਚਾਰ ਸਾਲਾਂ ਦੇ ਧੋਖੇ, ਬੇਇਨਸਾਫੀ ਤੇ ਜੁਲਮਾਂ ਤੋਂ ਦੁਖੀ ਪੰਜਾਬ ਦੇ ਲੋਕ ਸੜਕਾਂ ਦੇ ਉੱਤਰਨ ਲਈ ਮਜਬੂਰ ਹਨ।

ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸਰਕਲ ਪ੍ਰਧਾਨ ਭੁਪਿੰਦਰ ਸਿੰਘ ਮਹਿੰਦੀਪੁਰ, ਜਗਜੀਵਨ ਸਿੰਘ, ਸੁਖਦੇਵ ਸਿੰਘ ਸੁੱਖਾ, ਬਲਵਿੰਦਰ ਸਿੰਘ ਕਾਂਟੀਆਂ, ਨੰਬਰਦਾਰ ਤੀਰਥ ਸਿੰਘ ਸਤੌਰ, ਨੰਬਰਦਾਰ ਜਸਵਿੰਦਰ ਸਿੰਘ ਬਾਗਪੁਰ, ਦਿਲਬਾਗ ਸਿੰਘ ਭਾਗੋਵਾਲ, ਅਮਰੀਕ ਸਿੰਘ ਭਾਗੋਵਾਲ, ਗੁਰਮੀਤ ਸਿੰਘ, ਸਰਪੰਚ ਸੁਨੀਤਾ ਬਡਵਾਲ ਸਤੌਰ, ਹਰਜਿੰਦਰ ਸਿੰਘ ਅਧਿਕਾਰਾ, ਪਰਮਜੀਤ ਸਿੰਘ ਪੰਮੀ ਭੂੰਗਾ ਪ੍ਰਧਾਨ, ਕਿਸ਼ਨ ਕੁਮਾਰ ਬਾੜੀਖੱਡ, ਚਰਨਜੀਤ ਸਿੰਘ ਹਰਿਆਣਾ ਪ੍ਰਧਾਨ, ਹਰਜੀਤ ਸਿੰਘ ਸੰਧਰ, ਬੀਬੀ ਪਰਮਿੰਦਰਜੀਤ ਕੌਰ ਸਰਪ੍ਰਸਤ, ਬੀਬੀ ਰਵਿੰਦਰ ਕੌਰ ਸਰਕਲ ਪ੍ਰਧਾਨ, ਜਗਜੀਤ ਕੌਰ ਤਾਜਪੁਰ, ਗੁਰਮੇਲ ਸਿੰਘ ਧਾਲੀਵਾਲ, ਗੁਰਮੇਲ ਸਿੰਘ ਮੂੰਡੀਆਂ, ਅਵਤਾਰ ਸਿੰਘ ਢੇਰੀ, ਜਸਪਾਲ ਸਿੰਘ ਜੱਸਾ, ਸਰਬਜੀਤ ਸਿੰਘ, ਪਿਆਰਾ ਲਾਲ ਜਨੌੜੀ, ਗੁਰਬਖਸ਼ ਸਿੰਘ, ਕਸਮੀਰਾ ਸਿੰਘ ਗੀਗਨਵਾਲ, ਕੁਲਜੀਤ ਸਿੰਘ ਗੋਲਡੀ, ਅਮਰਜੀਤ ਸਿੰਘ ਪਿਆਲਾਂ ਪ੍ਰਧਾਨ, ਪਵਨ ਕੁਮਾਰ ਕੌਂਸਲਰ, ਨੀਰਜ ਕੁਮਾਰ, ਸਰਪੰਚ ਰਮਨਦੀਪ ਕੌਰ ਹਾਜੀਪੁਰ, ਸੁਨੀਤਾ ਰਾਣੀ, ਜੁਗਿੰਦਰ ਸਿੰਘ ਸਤੌਰ, ਨੰਬਰਦਾਰ ਰਸ਼ਪਾਲ ਸਿੰਘ, ਧਰਮਵੀਰਕ ਸਿੰਘ, ਗੁਰਦੀਪ ਸਿੰਘ ਵੀ ਸ਼ਾਮਿਲ ਹੋਏ।

Previous articleEncounter breaks out at Bijbehara in J&K
Next article‘ਅਧਿਆਪਕ ਦਲ ਪੰਜਾਬ’ ਵਲੋਂ ਪ੍ਰਾਇਮਰੀ ਸਕੂਲਾਂ ਵਿਚੋਂ ਈ ਟੀ ਟੀ ਦੀਆਂ ਪੋਸਟਾਂ ਖ਼ਤਮ ਕਰਨ ਦੀ ਨਿਖੇਧੀ