ਨਵੀਂ ਦਿੱਲੀ (ਸਮਾਜ ਵੀਕਲੀ) :ਕਾਂਗਰਸ ਨੇ ਅੱਜ ਸਰਕਾਰ ਨੂੰ ਸਵਾਲ ਕੀਤਾ ਕਿ ਸਰਹੱਦ ’ਤੇ ‘ਚੀਨੀ ਹਮਲੇ’ ਦਾ ਮੁਕਾਬਲਾ ਕਰਨ ਲਈ ਉਸ ਨੇ ਕੀ ਕਦਮ ਚੁੱਕੇ ਹਨ। ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਚੀਨ ਵੱਲੋਂ ਡੋਕਲਾਮ ਦੇ ਨੇੜੇ ਭੂਟਾਨ ਦੇ ਖੇਤਰ ਵਿੱਚ ਇੱਕ ਪਿੰਡ ਅਤੇ ਸੜਕ ਬਣਾਉਣ ਦੇ ਦਾਅਵੇ ਵਾਲੀਆਂ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਚੀਨ ਦੇ ਇਸ ਕਦਮ ਨਾਲ ਸਿਲੀਗੁੜੀ ਲਾਂਘੇ ਨੂੰ ਖ਼ਤਰਾ ਹੈ, ਜਿਸ ਕਾਰਨ ਇਹ ਉੱਤਰ-ਪੂਰਬੀ ਮੁੱਖ ਭੂਮੀ ਤੋਂ ਵੱਖ ਹੋ ਸਕਦਾ ਹੈ।
ਉਨ੍ਹਾਂ ਕਥਿਤ ਦੋਸ਼ ਲਾਇਆ ਕਿ ਕਿਹਾ, ‘ਸਰਕਾਰ ਦੀ ਚੁੱਪ ਚੀਨ ਦੇ ਹਮਲਾਵਰ ਰੁਖ ਨੂੰ ਸਮਰੱਥ ਬਣਾ ਰਹੀ ਹੈ।’ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਇਸ ਸਬੰਧ ਵਿੱਚ ਇੱਕ ਮੀਡੀਆ ਰਿਪੋਰਟ ਨੂੰ ਟੈਗ ਕਰਦਿਆਂ ਕਿਹਾ, ‘ਚੀਨ ਦੀ ਭੂ-ਰਾਜਨੀਤਕ ਰਣਨੀਤੀ ਦਾ ਪੀਆਰ ਦੁਆਰਾ ਚਲਾਈ ਜਾ ਰਹੀ ਮੀਡੀਆ ਰਣਨੀਤੀ ਨਾਲ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਇਹ ਸਧਾਰਨ ਤੱਥ ਉਨ੍ਹਾਂ ਲੋਕਾਂ ਦੇ ਦਿਮਾਗ ਨੂੰ ਨਕਾਰਾ ਕਰ ਦਿੰਦੇ ਕਰ ਦਿੰਦੇ ਹਨ ਜੋ ਭਾਰਤ ਸਰਕਾਰ ਨੂੰ ਚਲਾਉਂਦੇ ਹਨ।’ ਪਵਨ ਨੇ ਕਿਹਾ, ‘ਇਸ ਤੱਥ ਨੂੰ ਸਵੀਕਾਰ ਕਿਉਂ ਨਹੀਂ ਕੀਤਾ ਜਾ ਰਿਹਾ ਕਿ ਅਸੀਂ ‘ਬਹੁ-ਸਰਹੱਦੀ ਤਣਾਅ’ ’ਚ ਫਸ ਗਏ ਹਾਂ।’