ਸਥਾਨਕ ਸ਼ਹਿਰ ’ਚ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਚੋਣ ਦਫ਼ਤਰ ਵਿਚ ਬੀਬੀਆਂ ਆਪਸ ਵਿਚ ਇਕ ਦੂਜੇ ਵੱਲ ਉਂਗਲਾਂ ਤਾਣ ਕੇ ਮਿਹਣੋ ਮਿਹਣੀ ਹੋ ਗਈਆਂ। ਇਨ੍ਹਾਂ ਬੀਬੀਆਂ ਵਿਚ ਇਕ ਪਾਸੇ ਪੰਜਾਬ ਕਾਂਗਰਸ ਦੀ ਜਨਰਲ ਸਕੱਤਰ ਨੀਲਮ ਕੋਹਲੀ ਅਤੇ ਦੂਜੇ ਪਾਸੇ ਜ਼ਿਲ੍ਹਾ ਮਹਿਲਾ ਪ੍ਰਧਾਨ ਬੀਬੀ ਗੁਰਦੀਪ ਕੌਰ ਸੀ। ਮਾਮਲਾ ਗੰਭੀਰ ਹੁੰਦਾ ਦੇਖ ਦਫ਼ਤਰ ਇੰਚਾਰਜ ਆਤਮਾ ਸਿੰਘ ਨੇ ਹੱਥ ਜੋੜ ਕੇ ਅਰਜੋਈ ਕੀਤੀ ਪਰ ਬੀਬਆਂ ਚੁੱਪ ਨਾ ਹੋਈਆਂ। ਝਗੜਾ ਇਸ ਗੱਲ ਨੂੰ ਲੈ ਕੇ ਹੋਇਆ ਕਿ ਨੀਲਮ ਕੋਹਲੀ ਕੁੱਝ ਪਰਿਵਾਰਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਵਾਉਣ ਲਈ ਲੈ ਕੇ ਆਈ ਤਾਂ ਦਫ਼ਤਰ ਵਿਚ ਹਾਜ਼ਰ ਜ਼ਿਲ੍ਹਾ ਪ੍ਰਧਾਨ ਗੁਰਦੀਪ ਕੌਰ ਨੇ ਇਸ ਗੱਲ ਦਾ ਇਤਰਾਜ਼ ਕੀਤਾ ਕਿ ਇਸ ਦੀ ਜਾਣਕਾਰੀ ਉਨ੍ਹਾਂ ਨੂੰ ਕਿਉਂ ਨਹੀਂ ਦਿੱਤੀ ਗਈ। ਗੁਰਦੀਪ ਕੌਰ ਦੇ ਹੱਕ ਵਿਚ ਬਲਾਕ ਪ੍ਰਧਾਨ ਸਰਬਜੀਤ ਕੌਰ ਨਾਹਰ ਵੀ ਆ ਖੜ੍ਹੀ ਹੋਈ ਕਿ ਉਸ ਨੂੰ ਵੀ ਇਸ ਦੀ ਜਾਣਕਾਰੀ ਨਹੀਂ ਹੈ, ਤਾਂ ਮੈਡਮ ਕੋਹਲੀ ਨੇ ਕਿਹਾ ਕਿ ਜੇਕਰ ਤੁਹਾਨੂੰ ਇੰਨਾ ਹੀ ਗੁੱਸਾ ਹੈ ਤਾਂ ਫਿਰ ਤੁਸੀਂ ਦੋਵੇਂ ਦਫ਼ਤਰ ਦੇ ਉਦਘਾਟਨ ਵੇਲੇ ਕਿਉਂ ਨਹੀਂ ਹਾਜ਼ਰ ਹੋਈਆਂ। ਇਸ ਗੱਲ ਤੋਂ ਬਹਿਸ ਵਧ ਗਈ। ਜ਼ਿਲ੍ਹਾ ਮੀਤ ਪ੍ਰਧਾਨ ਸੁਖਪਾਲ ਸਿੰਘ ਸ਼ੈਂਪੀ ਨੇ ਮਾਮਲਾ ਸ਼ਾਂਤ ਕਰਵਾਉਣ ਲਈ ਬਹੁਤ ਕੋਸ਼ਿਸ਼ ਕੀਤੀ ਪਰ ਉਹ ਅਸਫ਼ਲ ਰਹੇ। ਇਸ ਮੌਕੇ ਪ੍ਰਧਾਨ ਤੇਲੂ ਰਾਮ ਬਾਂਸਲ ਅਤੇ ਦੋ ਕੌਂਸਲਰ ਬਲਬੀਰ ਚੰਦ ਅਤੇ ਕਰਨਵੀਰ ਸੇਖੋਂ ਵੀ ਹਾਜ਼ਰ ਸਨ।
INDIA ਕਾਂਗਰਸ ਦੀ ਜਨਰਲ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਵਿਚਾਲੇ ਖੜਕੀ