ਸ੍ਰੀਨਗਰ (ਸਮਾਜਵੀਕਲੀ) : ਕਸ਼ਮੀਰ ਪੁਲੀਸ ਨੇ ਵਾਦੀ ਵਿੱਚ ਬੁੱਧਵਾਰ ਨੂੰ ਹੜਤਾਲ ਸਬੰਧੀ ਵੱਖਵਾਦੀ ਆਗੂ ਸਈਦ ਅਲੀ ਸ਼ਾਹ ਗਿਲਾਨੀ ਦੇ ਨਾਮ ਹੇਠ ਜਾਰੀ ਹੋਏ ਪੱਤਰ ਨੂੰ ਫ਼ਰਜ਼ੀ ਕਰਾਰ ਦਿੰਦਿਆਂ ਕਿਹਾ ਕਿ ਇਹ ਪਾਕਿਸਤਾਨ ਵਿੱਚ ਛਾਪਿਆ ਗਿਆ ਹੈ।
ਕਸ਼ਮੀਰ ਜ਼ੋਨ ਪੁਲੀਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਟਵੀਟ ਕੀਤਾ ਕਿ ਸੂਬੇ ਵਿੱਚ ਹਿੰਸਾ ਫੈਲਾਉਣ ਅਤੇ ਨਿਆਂ ਤੇ ਕਾਨੂੰਨੀ ਸਮੱਸਿਆ ਪੈਦਾ ਕਰਨ ਲਈ ਸੋਸ਼ਲ ਮੀਡੀਆ ’ਤੇ ਪੱਤਰ ਜਾਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਟਵੀਟ ਵਿੱਚ ਕਿਹਾ ਗਿਆ, ‘‘ਐੱਸਏਐੱਸ ਗਿਲਾਨੀ ਦੇ ਪਰਿਵਾਰਕ ਸੂਤਰਾਂ ਮੁਤਾਬਕ ਇਹ ਪੱਤਰ ਫ਼ਰਜ਼ੀ ਹੈ ਅਤੇ ਉਸ ਨੇ ਜਾਰੀ ਨਹੀਂ ਕੀਤਾ ਹੈ। ਇਹ ਪਾਕਿਸਤਾਨ ਤੋਂ ਜਾਰੀ ਹੋਇਆ ਹੈ।’’ ਪੱਤਰ ਵਿੱਚ ਸਾਲ 2016 ਵਿੱਚ ਸੁਰੱਖਿਆ ਬਲਾਂ ਹੱਥੋਂ ਮੁਕਾਬਲੇ ਵਿੱਚ ਮਾਰੇ ਗਏ ਹਿਜ਼ਬੁਲ ਮੁਜ਼ਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੀ ਚੌਥੀ ਬਰਸੀ ਮਨਾਉਣ ਲਈ ਬੁੱਧਵਾਰ ਨੂੰ ਹੜਤਾਲ ਦਾ ਸੱਦਾ ਗਿਆ ਸੀ।