(ਸਮਾਜ ਵੀਕਲੀ)
ਗੱਲ ਗੱਲ ਤੇ ਜ਼ਿੱਦ ਹੈ ਕਰਨੀ ,
ਫਿੱਕ ਪਾ ਦਵੇ ਪਿਆਰਾ ਦੇ ਵਿੱਚ ।
ਕੱਢ ਕੇ ਇਹਨੂੰ ਦੂਰ ਹੈ ਸੁੱਟੋ ,
ਕੰਮ ਕੀ ਇਹਦਾ ਯਾਰਾ ਦੇ ਵਿੱਚ।
ਪਹਿਲਾਂ ਰੋਕੋ ਮੈਂ ਮੇਰੀ ਨੂੰ ,
ਨਾਲ ਕੀ ਲੈ ਜਾਣਾ ਆਪਾਂ।
ਦੋ ਰੋਟੀਆਂ ਦੀ ਮਾਰ ਤੂੰ ਬੰਦਿਆ,
ਪੈਸੇ ਨੂੰ ਕੀ ਖਾਣਾ ਆਪਾਂ।
ਪੱਤਝੜ ਦਾ ਤਾਂ ਕੰਮ ਕੋਈ ਨਾ,
ਆਈਆਂ ਮਸਤ ਬਹਾਰਾਂ ਦੇ ਵਿੱਚ।
ਗੱਲ ਗੱਲ ਤੇ ਜ਼ਿੱਦ ਹੈ ਕਰਨੀ ,
ਫਿੱਕ ਪਾ ਦਵੇ ਪਿਆਰਾ ਦੇ ਵਿੱਚ ।
ਕੱਢ ਕੇ ਇਹਨੂੰ ਦੂਰ ਹੈ ਸੁੱਟੋ ,
ਕੰਮ ਕੀ ਇਹਦਾ ਯਾਰਾ ਦੇ ਵਿੱਚ।
ਜਿੱਤ ਕੇ ਬਾਜ਼ੀ ਹਰਨਾ ਆ ਜੇ ।
ਪਿਆਰ ਸੱਜਣ ਨਾਲ ਕਰਨਾ ਆ ।
ਕੱਚਿਆਂ ਦੇ ਸੰਗ ਤਰਨਾ ਆ ਜੇ ।
ਯਾਰ ਲਈ ਫਿਰ ਮਰਨਾ ਆ ਜੇ ।
ਫੁੱਲ ਖਿੜਾ ਸੋਹਣਾ ਮੁਹੱਬਤ ਦਾ,
ਨਫ਼ਰਤ ਦੀਆਂ ਗਾਰਾਂ ਦੇ ਵਿੱਚ।
ਗੱਲ ਗੱਲ ਤੇ ਜ਼ਿੱਦ ਹੈ ਕਰਨੀ
ਫਿੱਕ ਪਾ ਦਵੇ ਪਿਆਰਾ ਦੇ ਵਿੱਚ ।
ਕੱਢ ਕੇ ਇਹਨੂੰ ਦੂਰ ਹੈ ਸੁੱਟੋ ,
ਕੰਮ ਕੀ ਇਹਦਾ ਯਾਰਾ ਦੇ ਵਿੱਚ।
ਇਹ ਜਾਨ ਜੇ ਕਿਸੇ ਨੂੰ ਦੇ ਦਈਏ,
ਹਰ ਗੱਲ ਤੇ ਐਵੇਂ ਅੜੀਏ ਨਾ ।
ਗਲਤੀ ਖੁਦ ਦੀ ਮੰਨ ਜਾਈਦੀ ,
ਦੋਸ਼ ਦੂਜੇ ਸਿਰ ਮੜੀਏ ਨਾ।
ਮਿਲੀ ਜ਼ਿੰਦੜੀ ਪਿਆਰ ਕਰਨ ਨੂੰ,
ਐਵੇਂ ਉੱਲਝੀਂ ਨਾ ਤਕਰਾਰਾਂ ਦੇ ਵਿੱਚ।
ਗੱਲ ਗੱਲ ਤੇ ਜ਼ਿੱਦ ਹੈ ਕਰਨੀ ,
ਫਿੱਕ ਪਾ ਦਵੇ ਪਿਆਰਾ ਦੇ ਵਿੱਚ ।
ਕੱਢ ਕੇ ਇਹਨੂੰ ਦੂਰ ਹੈ ਸੁੱਟੋ ,
ਕੰਮ ਕੀ ਇਹਦਾ ਯਾਰਾ ਦੇ ਵਿੱਚ।
ਸੌਖੇ ਨਹੀਂ ਲੱਭਣੇ ਰੂਹ ਦੇ ਹਾਣੀ ਜਿਵੇਂ,
ਮੱਸਿਆ ਤੇ ਚੰਨ ਦਾ ਦੀਦਾਰ ਹੋਣਾ ,
ਇਹ ਪੱਥਰ ਬਣੀ ਦੁਨੀਆਂ ਦੇ ਵਿੱਚ,
ਸੌਖਾ ਨਹੀਂ ਕਿਸੇ ਨਾਲ ਪਿਆਰ ਹੋਣਾ।
ਆਪਣਿਆਂ ਤੇ ਸ਼ਕ ਦਾ ਕਰਨਾ ,
“ਮਜਬੂਰ” ਜਿੱਤ ਬਦਲ ਦੇ ਹਾਰਾਂ ਦੇ ਵਿੱਚ।
ਗੱਲ ਗੱਲ ਤੇ ਜ਼ਿੱਦ ਹੈ ਕਰਨੀ ,
ਫਿੱਕ ਪਾ ਦਵੇ ਪਿਆਰਾ ਦੇ ਵਿੱਚ ।
ਕੱਢ ਕੇ ਇਹਨੂੰ ਦੂਰ ਹੈ ਸੁੱਟੋ ,
ਕੰਮ ਕੀ ਇਹਦਾ ਯਾਰਾ ਦੇ ਵਿੱਚ।
ਜਸਵੰਤ ਸਿੰਘ ਮਜਬੂਰ