(ਸਮਾਜ ਵੀਕਲੀ)
ਸ਼ਿਕਵੇ ਗੈਰਾਂ ਤੇ ਕਰਨੇ ਛੱਡ ਦਿੱਤੇ।
ਯਾਦਾਂ ਸੱਜਣਾ ਕੌੜੀਆਂ ਦੁੱਖਦਾਈ।
ਨਾਮ ਪਿਆਰੇ ਅਸੀਂ ਮੁਸਕਰਾ ਪੈਂਦੇ।
ਦੇਂਦਾ ਮਿੱਠੀਆਂ ਯਾਦਾਂ ਜੇ ਸੁੱਖਦਾਈ।
ਮੰਨ ਪਾਤਸ਼ਾਹ ਪਿਆਰਾਂ ਖੈਰ ਮੰਗੀ।
ਕਿ ਝੋਲੀ ਗੈਰਾਂ ਦੇ ਅੱਗੇ ਅੱਡਣੀ ਨਹੀਂ।
ਜੋ ਵੀ ਖੈਰ ਮਿਲ਼ੀ, ਸੀਨੇ ਲਾ ਲੈਣੀ।
ਖੈਰ ਹੋਰ ਦਰਵਾਜ਼ਿਓਂ ਮੰਗਣੀ ਨਹੀਂ।
ਖੈਰ ਪਈ ਝੋਲ਼ੀ, ਪਰਾਗਾ ਭਰ ਪੀੜਾਂ।
ਤੇ ਅਸੀਂ ਮੁੱਲ ਜੁਬਾਨ ਦਾ ਪਾ ਦਿੱਤਾ।
ਗਰੀਬੀ ਝੱਲਦੇ ਕਦੇ ਨਾ ਹਾਰ ਮੰਨੀ।
ਸਰਬ ਪਿਆਰੇ ਦੀ ਯਾਦ ਹਰਾ ਦਿੱਤਾ।
ਧੰਨਵਾਦ ਕਰਨਾ,ਦੱਸ ਕਿੰਞ ਚਾਹਵੇਂ।
ਕਿ ਤੇਰੀ ਛੱਡਣੀ ਸਾਨੂੰ ਜਿਤਾ ਦਿੱਤਾ।
ਭਟਕਣਾ ਪੈਣਾ ਸੀ ਜੰਗਲ ਬੇਲਿਆਂ ‘ਚ
ਨਾਨਕ ਪਾਤਸ਼ਾਹ ਲੜ੍ਹ ਤੂੰ ਲਾ ਦਿੱਤਾ।
ਕੁਦਰਤ ਮਹਾਰਾਣੀ ਜਖਮਾਂ ਮੱਲਮ ਲਾਈ।
ਸਿਜਦੇ ਕੌੜੀਆਂ ਜਿੰਨਾਂ ਸੁਆਦ ਦਿੱਤਾ।
ਉਹਨਾਂ ਲੋਕਾਂ ਤੋਂ ਰਹਿ ਗਈ ਸਰਬ ਚੰਗੀ।
ਯਾਦਾਂ ਮਿੱਠੀਆਂ ਜਿੰਨਾਂ ਤੇ ਸੁਖਦਾਈ।
ਨਮਸਕਾਰ ਸਾਡੀ ਨਿੱਤ ਸੋਹਣਿਆ ਨੂੰ।
ਝੋਲੀ ਭਰ ਪੀੜਾਂ, ਜਿੰਨਾਂ ਖੈਰ ਪਾਈ।
ਲੇਖਕ ਸਰਬਜੀਤ ਕੌਰ ਪੀਸੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly