ਕਵਿਤਾ

(ਸਮਾਜ ਵੀਕਲੀ)

ਜੇਬਾਂ ਵਿੱਚ ਕਵਿਤਾਵਾਂ
ਦਿਲ ‘ਤੇ ਬੋਝ ਗ਼ਮਾਂ ਦਾ ਭਾਰਾ
ਟਾਹਣੀਓਂ ਡਿੱਗਾ ਪਤਾ ਆਖਾਂ
ਜਾਂ ਅੰਬਰ ‘ਚੋਂ ਤਾਰਾ
ਟਿੱਡ, ਜਨੌਰੇ ਸੰਗੀ ਸਾਥੀ
ਦੁਨੀਆਂ ਵੱਲ ਕਿਨਾਰਾ
ਯਾਰਾਂ ਵਾਲ਼ਾ ਹਿਜਰ ਦੀ ਭੱਠੀ
ਕੱਲਾ ਸੜ੍ਹੇ ਵਿਚਾਰਾ
ਉਸਨੂੰ ਵੀ ਇਤਲਾਹਾਂ ਭੇਜੋ
ਚੱਲੇ ਜੇ ਕੋਈ ਚਾਰਾ
ਦਾਅਵੇ ਤੇ ਬੇਦਾਅਵੇ ਝੂਠੇ
ਸੱਚਾ ਹੰਝੂ ਖ਼ਾਰਾ
ਐਸੀ ਇਸ਼ਕ ਚੁਆਤੀ ਲਾਈ
ਲਟ-ਲਟ ਸੜਿਆ ਸਾਰਾ
ਸਾਡੇ ਦਿਲ ਦੇ ਵਿਹੜੇ ਬਲ਼ਿਆ
ਇੱਕ ਮਸਾਣ ਕੰਵਾਰਾ

  ਰਿੱਤੂ ਵਾਸੂਦੇਵ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਮਾਸਟਰ ਕੇਡਰ ਯੂਨੀਅਨ ਦੀ ਵਿਸ਼ੇਸ਼ ਮੀਟਿੰਗ ਦੌਰਾਨ ਪੰਜਾਬ ਸਰਕਾਰ ਤੋਂ ਕੀਤੀਆਂ ਗਈਆਂ ਅਹਿਮ ਮੰਗਾਂ