(ਸਮਾਜ ਵੀਕਲੀ)
ਮੇਰੇ ਅੰਦਰ ਦਾ ਸ਼ਾਇਰ ਜੇਕਰ ਮਰ ਗਿਆ ਹੁੰਦਾ,
ਹੁਣ ਤੱਕ ਤਾਂ ਉਸਦਾ ਸਿਵਾ ਵੀ ਠਰ ਗਿਆ ਹੁੰਦਾ।
ਹੁਣ ਨਾ ਸਿਲਦਾ ਕਫਨ ਕਦੇ ਮੇਰੀ ਲਾਸ਼ ਲਈ,
ਮੌਤ ਦੇ ਸੌਦਾਗਰ ਦਾ ਕਾਸਾ ਜੇਕਰ ਭਰ ਗਿਆ ਹੁੰਦਾ।
ਗਰਮਜੋਸ਼ੀ ‘ਚ ਅਕਸਰ ਲਏ ਜਾਂਦੇ ਗਲਤ ਫੈਸਲੇ,
ਨਾ ਹੁੰਦਾ ਸਲਾਖਾਂ ਪਿੱਛੇ ਜੇ ਥੋੜਾ ਜਰ ਗਿਆ ਹੁੰਦਾ।
ਬੰਦੇ ਦੇ ਅੰਦਰ ਰਹਿੰਦਾ ਅਕਸਰ ਬਾਂਦਰ ਮੌਜੂਦ ਹੈ,
ਫ਼ੈਸਲਾ ਹੁੰਦਾ ਤੇਰਾ ਆਪਣਾ ਨਾਲ ਤੇਰੇ ਨਰ ਗਿਆ ਹੁੰਦਾ।
ਲੋਕਾਂ ਨੇ ਦੱਸ ਭਲਾ ਕਾਹਤੋਂ ਸੀ ਭਿਖਾਰੀ ਆਖਣਾ,
ਲੈ ਕੇ ਸੱਖਣਾ ਕਾਸਾ ਨਾ ਸ਼ਰਨ ਦਰ ਬ ਦਰ ਗਿਆ ਹੁੰਦਾ।
ਸ਼ਰਨਜੀਤ ਕੌਰ ਜੋਸਨ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly