ਕਵਿਤਾ

(ਸਮਾਜ ਵੀਕਲੀ)

ਵੇ ਤੂੰ ਆਪਣਾ ਲਿਆਵੀਂ ਬਾਪੂ!
ਬੇਸ਼ੱਕ ਨਾਲ਼ੇ ਲੈ ਆਵੀਂ ਮਾਂ!!
ਮੇਰੀ ਹਿੱਕ ‘ਤੇ ਲੱਗੂਗਾ ਠਾਣਾ
ਦਲੀਲਾਂ ਵਾਲ਼ੀ ਗੱਲ ਕੋਈ ਨਾ!
ਸੌ ਕੋਹਾਂ ਤਾਈਂ ਹੋਣਗੀਆਂ ਭੰਡੀਆਂ
ਵੇ ਕਰੂ ਤੈਨੂੰ ਕਿਹੜਾ ਸੱਪ ਛਾਂ?
ਤੇਰੇ ਵਰਗੇ ਭਮੱਤਰੇ ਰਾਂਝੇ
ਵੇ ਮੈਂ ਨਾ ਬੀਹੀ ਆਪਣੀ ਜਰਾਂ!
ਤੈਨੂੰ ਅਕਲ ਵੱਢੇਂਦੀ ਦੰਦੀਆਂ
ਤੇ ਸਿਰ ਤੇਰਾ ਪੰਦਰਾਂ ਮਣਾਂ!
ਤੇਰੀ ਰੜਕ ਮਾਰ ਕੇ ਹੱਟਣਾ
ਤੇ ਅੱਖ ਦਾ ਬਣਾਉਣਾ ਸੁਰਮਾ!
ਜੇ ਨਾ ਚਿੱਥ ਕੇ ਵਗਾਹ ਕੇ ਸੁੱਟਿਆ
ਤੇ ਹੋਰ ਮੇਰਾ ਰੱਖ ਦੇਵੀਂ ਨਾਂ!
ਤੈਨੂੰ ਝੰਗ ਦੀਆਂ ਚੂਰੀਆਂ ਵਿਗਾੜਿਆ
ਤੂੰ ਕਰੀਆਂ ਨੇ ਬਸ ਮੌਜਾਂ!
ਜੇ ਤੂੰ ਦੱਸਦਾ ਜੁੱਸੇ ਨੂੰ ਗਾਡਰ
ਮੈਂ ਕਿਹੜੀ ਰੱਬ ‘ਤੋਂ ਡਰਾਂ?
ਤੇਰਾ ਲਾਹੂੰਗੀ ਗੱਭਰੂਆ ਮਾਂਜਾ
ਵੇ ਪਹਿਲੀ ਮੁਲਾਕਾਤ ਵਾਲ਼ੀ ਥਾਂ!!

  ਰਿੱਤੂ ਵਾਸੂਦੇਵ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleCabinet approves India-Bangladesh pact on water withdrawal