ਕਵਿਤਾ

(ਸਮਾਜ ਵੀਕਲੀ)

ਕੈਨੇਡਾ ਸ਼ਹਿਰ ਸਰੀ ਵਿੱਚ ਰਿਹਾ ਨਹੀਂਉ ਜਾਣਾ
ਵਿਛੋੜੇ ਵਾਲਾ ਦੁੱਖ ਹੋਰ ਸਹਿਆ ਨਹੀਂਉ ਜਾਣਾ
ਘਾਟਾ ਪੂਰਾ ਨਹੀਂ ਉਹ ਟੁੱਟੇ ਹੋਏ ਖਾਬ ਦਾ ਕੁੜੇ
ਵੀਜਾ ਲੰਡਨੋਂ ਲਵਾਏਂਗੀ ਪੰਜਾਬ ਦਾ ਕੁੜੇ

ਸ਼ਰਬਤ ਨਾਲੋਂ ਮਿੱਠਾ ਖੂਹ ਦਾ ਉਹ ਪਾਣੀ
ਚੇਤੇ ਆਊ ਚਾਟੀ ਵਿੱਚ ਚੱਲਦੀ ਮਧਾਣੀ
ਕੋਈ ਤੁੱਲ ਨਹੀਂਉ,ਸਾਗ ਦੇ ਸੁਆਦ ਦਾ ਕੁੜੇ
ਵੀਜਾ ਲੰਡਨੋਂ ਲਵਾਏਂਗੀ,ਪੰਜਾਬ ਦਾ ਕੁੜੇ।

ਜੀਨਾਂ ਪਾਉਂਦੀ ਪਾਉਂਦੀ ਕਿਤੇ ਅੱਕ ਤਾਂ ਨਹੀਂ ਗਈ
ਵਿਰਸੇ ਤੋਂ ਆਪਣੇ,ਹੋ ਵੱਖ ਤਾਂ ਨੀ ਗਈ।
ਦਿੱਤਾ ਗੋਰੇ ਨੂੰ ਖਿਤਾਬ ਤਾਂ ਨਹੀਂ,ਸਾਹਬ ਦਾ ਕੁੜੇ।

ਵੀਜਾ ਲੰਡਨੋਂ ਲਵਾਏਂਗੀ ਪੰਜਾਬ ਦਾ ਕੁੜੇ

ਪਟਿਆਲੇ ਦੀ ਗਰਗ ਦੀ,ਇੱਕ ਕਮਲੀ ਜਿਹੀ ਸ਼ਾਇਰਾ ਏ
ਵਿਰਸੇ ਦੇ ਗੀਤਾਂ ਤੇ,ਦਿੰਦੀ ਠੋਕ ਕੇ ਪਹਿਰਾ ਏ।
ਕਰੇ ਇੰਤਜਾਰ ਤੇਰੇ ਨੀ ਜਵਾਬ ਦਾ ਕੁੜੇ
ਵੀਜਾ ਲੰਡਨੋਂ ਲਵਾਏਂਗੀ,ਪੰਜਾਬ ਦਾ ਕੁੜੇ।

ਨਿਰਮਲਾ ਗਰਗ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੌਕੀਦਾਰਾ ਲੈ ਮਿੱਤਰਾ..ਤੇਰੇ ਲੱਗਦੇ ਨੇ ਬੋਲ ਪਿਆਰੇ !
Next articleਕਵਿਤਾ