(ਸਮਾਜ ਵੀਕਲੀ)
ਲਾਵੇ ਨਸ਼ੇ ਦੇ ਸਮੁੰਦਰ ਚ ਤਾਰੀਆਂ ਗਭਰੂ ਪੰਜਾਬ ਵਾਲਾ
ਪਈਆਂ ਕੀਮਤਾਂ ਚੁਕਾਉਂਣੀਆਂ ਨੇ ਭਾਰੀਆਂ ਗੱਭਰੂ ਪੰਜਾਬ ਵਾਲਾ।
ਚਾਰੇ ਪਾਸੇ ਨਸ਼ੇ ਦੀ ਹਨੇਰੀ ਅੱਜ ਝੁੱਲ ਪਈ
ਬੇਲਿਆਂ ਦੀ ਹੀਰ ਅੱਜ ਫੈਸ਼ਨਾ ਚ ਰੁਲ ਗਈ
ਜੀਨਾ ਫਟੀਆਂ ਤੇ ਟਾਕੀਆਂ ਨੇ ਲਾ ਲਈਆਂ ਗਭਰੂ ਪੰਜਾਬ ਵਾਲਾ
ਲਾਵੇ ਨਸ਼ੇ ਦੇ ਸਮੁੰਦਰ ਚ ਤਾਰੀਆਂ ਗੱਭਰੂ ਪੰਜਾਬ ਵਾਲਾ।
ਦੁੱਧ ਦਹੀਂ ਮੱਖਣ ਮਲਾਈਆਂ ਨੇ ਭੁਲਾਤੀਆਂ
ਮਹਿੰਗੀਆਂ ਪੜਾਈਆਂ ਮਾੜੇ ਕੰਮਾ ਨੇ ਛੁਡਾਤੀਆਂ
ਪੀਜੇ ਬਰਗਰਾਂ ਨੇ ਮੱਤਾਂ ਅੱਜ ਮਾਰੀਆਂ ਗੱਭਰੂ ਪੰਜਾਬ ਵਾਲਾ
ਲਾਵੇ ਨਸ਼ੇ ਦੇ ਸਮੁੰਦਰ ਚ ਤਾਰੀਆਂ ਗੱਭਰੂ ਪੰਜਾਬ ਵਾਲਾ।
ਕਰਜੇ ਦੇ ਭਾਰ ਥੱਲੇ ਦੱਬੀ ਕਿਰਸਾਨੀ ਏ
ਪੈਂਦਾ ਮਿਹਨਤਾਂ ਦਾ ਮੁੱਲ ਨਹੀਂ ਕਾਹਦੀ ਜਿੰਦਗਾਨੀ ਏ
ਧੱਕੇਸ਼ਾਹੀਆਂ ਨਹੀਂ ਜਾਂਦੀਆਂ ਸਹਾਰੀਆਂ ਗੱਭਰੂ ਪੰਜਾਬ ਵਾਲਾ
ਲਾਵੇ ਨਸ਼ੇ ਦੇ ਸਮੁੰਦਰ ਚ ਤਾਰੀਆਂ ਗੱਭਰੂ ਪੰਜਾਬ ਵਾਲਾ।
ਪੁੱਤਾਂ ਦੀਆਂ ਲਾਸ਼ਾਂ ਪਿਉ ਦੇ ਮੋਢਿਆਂ ਤੇ ਜਾਦੀਆਂ
ਕੁੱਖਾਂ ਹੋਈਆਂ ਨੇ ਬੰਜਰ ਮਾਂਵਾਂ ਕੀਰਨੇ ਪਾਉਂਦੀਆਂ
ਇੱਥੇ ਆਣਕੇ ਤੇ ਹਿੰਮਤਾਂ ਨੇ ਹਾਰੀਆਂ ਗੱਭਰੂ ਪੰਜਾਬ ਵਾਲਾ
ਲਾਵੇ ਨਸ਼ੇ ਦੇ ਸਮੁੰਦਰ ਚ ਤਾਰੀਆਂ ਗੱਭਰੂ ਪੰਜਾਬ ਵਾਲਾ।
ਪੰਜਾਂ ਦਰਿਆਂਵਾਂ ਵਿੱਚ ਜਹਿਰ ਕਿਸੇ ਘੋਲਤਾ
ਕਹੇ ਨਿਰਮਲਾ ਪੰਜਾਬ ਮੇਰਾ ਨਸ਼ਿਆਂ ਚ ਰੋਲਤਾ
ਇੱਥੇ ਸ਼ਰੇਆਮ ਹੁੰਦੀਆਂ ਗਦਾਰੀਆਂ ਗੱਭਰੂ ਪੰਜਾਬ ਵਾਲਾ
ਲਾਵੇ ਨਸ਼ੇ ਦੇ ਸਮੁੰਦਰ ਚ ਤਾਰੀਆਂ ਗੱਭਰੂ ਪੰਜਾਬ ਵਾਲਾ।
ਨਿਰਮਲਾ ਗਰਗ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly