(ਸਮਾਜ ਵੀਕਲੀ)
ਛੱਡਦੇ ਤੂੰ ਅਭਿਮਾਨ ਓਏ! ਸੱਜਣਾ ।
ਜਾਣਾ ਅੰਤ ਸਮਸਾਨ ਓਏ! ਸੱਜਣਾ ।
ਝੂਠੀ ਹੈ ਇਹ ਦੁਨੀਆਂਦਾਰੀ,
ਕਰਲੈ ਕੁਝ ਧਿਆਨ ਓਏ !ਸੱਜਣਾ
ਪੈਸਾ ਕਿਸੇ ਦੇ ਨਾਲ ਨਹੀ ਜਾਂਦਾ
ਜੀਹਦਾ ਕਰੇਂ ਗੁਮਾਨ ਓਏ! ਸੱਜਣਾ ।
ਤੂੰ ਸਦਾ ਹੀ ਇਥੇ ਰਹਿਣਾ ਨਹੀਂ,
ਕੁਝ ਚਿਰ ਦਾ ਮਹਿਮਾਨ ਓਏ! ਸੱਜਣਾ ।
‘ਪਤਰਾਮ’ ਪੜ੍ਹਿਆ ਕਰ ਗੁਰਬਾਣੀ,
ਫਿਰ ਹੋਜੂ ਤੈਨੂੰ ਗਿਆਨ ਓਏ! ਸੱਜਣਾ ।
ਪਤਰਾਮ ਪਿੰਡ ਦੀਦਾਰਗੜ
6284085942
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly