(ਸਮਾਜ ਵੀਕਲੀ)
ਮੈਂ ਸਿਖਰ ਦੁਪਹਿਰੇ ਕਿਸ ਖਿਆਲੀ ਵਹਿ ਗਈ ਆਂ
ਕੁਝ ਕੁਝ ਕਹਿੰਦੀ ਇਕਦਮ ਚੁੱਪ ਹੋ ਬਹਿ ਗਈ ਆਂ
ਉਹ ਤੇ ਤੁਰਦਾ ਤੁਰਦਾ ਜਾ ਕਿਥੇ ਪਹੁੰਚ ਗਿਆ
ਪਰ ਮੈਂ ਸਫਰੇਂ ਹਿਜਰ ਦੇ ਜੋਗੀ ਰਹਿ ਗਈ ਆਂ
ਚੰਨ ਵੀ ਮੇਰੇ ਚੰਨ ਦੀ ਕਦੇ ਗਵਾਹੀ ਭਰਦਾ ਸੀ
ਹੁਣ ਉਹਦੇ ਵੀ ਦਿਲੋਂ ਰੀਝਾਂ ਸਭੇ ਲਹਿ ਗਈ ਆਂ
ਏਨਾ ਪਰਛਾਵਿਆਂ ਨਾਲ ਮੁਹੱਬਤ ਕਾਹਦੀ ਹੁੰਦੀ ਏ
ਇਹ ਰਾਤ ਚਾਨਣੀ ਤੇ ਰੁੱਤਾਂ ਮੈਨੂੰ ਕਹਿ ਗਈ ਆਂ
ਸੁਣ ਚੰਨਾ ਵੇ ਹੁਣ ਹੋਰ ਕਿਤੇ ਰੁਸ਼ਨਾਈ ਨਾ
ਉਹ ਮੈਂ ਹੀ ਸੀ ਜੋ ਦਰਦ ਜੁਦਾਈ ਸਹਿ ਗਈ ਆਂ
ਸਿਮਰਨਜੀਤ ਕੌਰ ਸਿਮਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly