ਕਵਿਤਾ

(ਸਮਾਜ ਵੀਕਲੀ)

ਅੰਬਰੋਂ ਸੂਰਜ ਉਤਾਰ ਨਾ ਦੇਵਾਂ,
ਸਿਰ ਤੇਰੇ ਤੋਂ ਵਾਰ ਨਾ ਦੇਵਾਂ।

ਅੱਧੀ “ਮੈਂ” ਵਿੱਚ ਸ਼ਾਮਲ ਤੂੰ ਏਂ,
ਬੱਚਦੀ “ਮੈਂ” ਨੂੰ ਮਾਰ ਨਾ ਦੇਵਾਂ।

ਤੇਰੀਆਂ ਲਿਖੀਆਂ ਬੋਲਣੋਂ ਹੱਟੀਆਂ,
ਸੱਤ ਸਮੁੰਦਰ ਮੈਂ ਤਾਰ ਨਾ ਦੇਵਾਂ।

ਖਵਰੇ ਹੀਰਾਂ ਰਾਂਝੇ ਉੱਗਣ,
ਆਪਣਾ ਇਸ਼ਕ ਖਿਲਾਰ ਨਾ ਦੇਵਾਂ।

ਰੱਬਾ ਤੇਰੇ ਜਹਾਨ ਦੇ ਅੰਦਰ,
ਤੈਨੂੰ ਕਿਧਰੇ ਵਿਸਾਰ ਨਾ ਦੇਵਾਂ।

ਮੀਨਾ ਮਹਿਰੋਕ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਲੈਂਡ
Next articleਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਫਿਜ਼ੀਕਲ ਅਧਿਆਪਕ ਨੇ ਪ੍ਰਾਪਤ ਕੀਤੇ ਦੋ ਮੈਡਲ