ਕਵਿਤਾ

(ਸਮਾਜ ਵੀਕਲੀ)

ਤਲਬ ਹੈ ਮੇਰੇ ਨੈਣਾਂ ਵਿੱਚ
ਥੋੜ੍ਹੀ ਜਹੀ ਉਦਾਸੀ ਹੈ,
ਦੇਖ ਮੇਰੀ ਨਜਰ
ਤੇਰੇ ਦੀਦਾਰ ਦੀ
ਪਿਆਸੀ ਹੈ!!

ਕਾਸ਼!ਇਹ ਚੰਦ ਸਿਤਾਰੇ
ਸੱਚੀ ਗਵਾਹ ਹੁੰਦੇ
ਮੁਹੱਬਤ ਦੇ
ਕਿੰਝ ਕੱਟਦੇ ਹਾਂ ਰਾਤਾਂ
ਦਸਦੇ ਰੂਹ ਕਿੰਨੀ
ਕਿਆਸੀ ਹੈ!!

ਸਨਾਟਾ ਵੀ ਕਦੇ ਕਦੇ
ਸ਼ੋਰ ਕਰੇ
ਦਿਲ ਚੀਰਵਾਂ
ਇਹ ਵੀ ਲਗੇ ਖੇਲਦਾ
ਖੇਲ ਕੋਈ
ਸਿਆਸੀ ਹੈ!!

ਚਿੱਤ ਕਰਦਾ ਮੈਂ ਛੱਡ ਦਿਆਂ
ਜਿਉਣੀ ਏ
ਜਿੰਦਗੀ ਕੁਲੇਣੀ
ਤੇਰੇ ਮੁੜ ਆਉਣ ਦੀ
ਹੁਣ ਤਾਂ ਆਸ ਵੀ
ਬੇਆਸੀ ਹੈ!!

ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੋਰੀ ਕਰਨ ਵਾਲੀ ਚੁੜੇਲ
Next articleਪੀਐੱਸਯੂ ਵਲੋਂ ਮੋਹਾਲੀ ਪੁਲਿਸ, ਪੰਜਾਬ ਸਰਕਾਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਪ੍ਰਸ਼ਾਸਨ ਦੀ ਸਖ਼ਤ ਨਿਖੇਧੀ*