(ਸਮਾਜ ਵੀਕਲੀ)
ਮੇਰੇ ਸਬਰ ਦੀ ਟਾਹਣੀ ਟੁੱਟ ਜਾਣੀ
ਇਹ ਜਿੰਦ ਏਦਾ ਹੀ ਮੁੱਕ ਜਾਣੀ
ਇਹ ਰੁੱਤ ਮੁਹੱਬਤੀ ਨਹੀਂ ਰਹਿਣੀ
ਬਣ ਆਸ਼ਿਕ ਇਕ ਦਿਨ ਲੁੱਟ ਜਾਣੀ
ਤਪਸ਼ ਨਾਲ ਮਰ ਰਿਹਾ ਪਰਿੰਦਾ ਮੈਂ
ਜਿਹਨੂੰ ਮਿਲਦਾ ਮੰਗਿਆ ਨਹੀਂ ਪਾਣੀ
ਇਕ ਪੀੜ ਸਹੀ ਮੇਰੇ ਸੀਨੇ ਨੇ
ਉਸ ਬੇਦਰਦ ਨੇ ਚੀਸ ਵੀ ਨਾ ਜਾਣੀ
ਮੇਰੇ ਹੋਕਿਆਂ ਦੇ ਵਿਚ ਚੀਕਾਂ ਸੀ
ਕੀ ਕਰਦਾ ਫਿੱਕੀਆਂ ਲੀਕਾਂ ਸੀ
ਉਹਦੇ ਆਉਣ ਦੇ ਦਿਨ ਕੀ ਗਿਣ ਬੈਠਾ
ਪਰ ਲੰਮੀਆਂ ਮੇਰੀਆਂ ਡੀਕਾਂ(ਉਡੀਕਾਂ) ਸੀ
ਹੁਣ ਤਾਂਹੀ ਅੱਗ ਵਿੱਚ ਡਹਿ ਬੈਠਾ
ਮੇਰੇ ਦਿਲ ਦੀ ਕਦੇ ਸੀ ਉਹ ਰਾਣੀ
ਇਕ ਪੀੜ ਸਹੀ ਮੇਰੇ ਸੀਨੇ ਨੇ
ਉਸ ਬੇਦਰਦ ਨੇ ਚੀਸ ਵੀ ਨਾ ਜਾਣੀ
ਇਹ ਇਸ਼ਕ ਦੇ ਬੂਟੇ ਨਹੀ ਪੁੰਗਰੇ
ਜੋ ਪੁੰਗਰੇ ਸੀ ਕਦੇ ਅੱਜ ਸੁੰਗੜੇ
ਏਨਾ ਸੁੰਗੜਿਆਂ ਦੇ ਹੱਡ ਪੀਸ ਗਏ
ਛੱਡ ਸਿਮਰਨ ਸੀ ਕੋਈ ਜਿੰਦ ਨਿਆਣੀ
ਮੈਂ ਕਹਿੰਦਾ ਕਹਿੰਦਾ ਮਰ ਚੱਲਿਆ
ਬਸ ਤੂੰ ਏਸ ਹਿਜ਼ਰ ਨੂੰ ਨਾ ਮਾਣੀ
ਇਕ ਪੀੜ ਸਹੀ ਮੇਰੇ ਸੀਨੇ ਨੇ
ਉਸ ਬੇਦਰਦ ਨੇ ਚੀਸ ਵੀ ਨਾ ਜਾਣੀ
ਸਿਮਰਨਜੀਤ ਕੌਰ ਸਿਮਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly