(ਸਮਾਜ ਵੀਕਲੀ)
ਨਵੀਂਓ ਨਵੀਂ ਸਰਕਾਰ ਨਵਾਂ ਹੀ ਸਾਵਣ ਹੈ
ਵੇਖੋ ਕਿਹੜਾ ਰਾਮ ਤੇ ਕਿਹੜਾ ਰਾਵਣ ਹੈ
—
ਓਹ ਹਾਥੀ, ਤੱਕੜੀ, ਫੁੱਲ, ਪੰਜਾ ਵੀ ਚਾਹੁੰਦਾ ਹੈ
ਪਰ ਅੱਜ ਕੱਲ ਆਇਆ ਕਹਿੰਦੇ ਮਾਂਝਾ ਲਾਵਣ ਹੈ
—
ਸੱਜਣ ਬੇਲੀ ਕਰ ਲਏ ‘ਕੱਠੇ ਵਾਹਵਾ ਮੈਂ
ਆਇਆ ਦੱਸੋ ਕੇਹੜਾ ਦਿਲ ਤੋਂ ਚਾਵਣ ਹੈ!
—
ਲੈਕੇ ਹੰਝੂ ਮੇਰੇ ਸਾਰੇ ਬੁੱਕ ਆਪਣੀ ਵਿਚ ਯਾਰਾ ਵੇ
ਕੌਣ ਕੌਣ ਹੈ ਆਇਆ ਕਿਹੜਾ ਨਾਲ ਮੇਰੇ ਮੁਸਕਾਵਣ ਹੈ!
—
ਰੋਂਦਿਆਂ ਰੋਂਦਿਆਂ ਕੱਢੇ ਬਹੁਤ ਹੀ ਸਾਵਣ ਮੈਂ
ਅਜ ਆਇਆ ਕਿਹੜਾ ਸਾਥੀ ਬਣਨ ਹਸਾਵਣ ਹੈ!
—
ਦੁੱਖ ਸੁੱਖ ਖੁਸ਼ੀਆਂ ਹਾਸੇ ਸਾਡੇ ਓਹੀਓ ਨੇ
ਅੱਜ ਜਿਨ੍ਹਾਂ ਦੇ ਵਿੱਚ ਸਾਡਾ ਨੱਚਣ ਗਾਵਣ ਹੈ
—
ਮਾਂ, ਪਿਓ, ਧੀਆਂ, ਪੁੱਤ ਤੇ ਭੈਣ ਤੇ ਭਾਈ ਜੋ
ਹਾਂ ਇਹੀਓ ਅਸਲੀ ਯਾਰੋ ਸਾਡਾ ਸਾਵਣ ਹੈ
—
ਚਲੇ ਗਏ ਦੀਆਂ ਯਾਦਾਂ ਦਿਲ ਚੋਂ ਜਾਂਦੀਆਂ ਨਹੀਂ
ਆਹ ਮੇਲਾ ਸੱਜਣਾਂ ਜ਼ਿੰਦਗੀ ਆਵਣ ਜਾਵਣ ਹੈ
—
ਸ਼ੁਕਰ ਕਰੇ ਤੇ ਸ਼ੁਕਰਗੁਜ਼ਾਰੇ “ਸ਼ੁਕਰਗੁਜ਼ਾਰ” ਸਦਾ
ਜੋ ਕੁਦਰਤ ਦੇ ਸੰਗ ਲੱਗਾ ਸਾਉਣ ਮਨਾਵਣ ਹੈ
ਸ਼ੁਕਰਗੁਜ਼ਾਰ ਸਿੰਘ (ਜੰਡਿਆਲਾ ਗੁਰੂ,ਅੰਮ੍ਰਿਤਸਰ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly