(ਸਮਾਜ ਵੀਕਲੀ)
ਪਾਰ ਕਰਾ ਕੇ ਛੱਡੂੰ ਝਨ੍ਹਾਂ,ਤੁਸੀਂ ਰਹੋ ਮੁਸਕਰਾਉਂਦੇ।
ਬੇੜੀ ਪਾਰ ਲਗਾ ਦੇਣੀ, ਕਿਉਂ ਹੋ ਡਗਮਗਾਉਂਦੇ।
ਉਹ ਦੁੱਖਾਂ ਦੀ ਰਾਤ ਸੀ,ਘੜ੍ਹੇ ਨਾ ਦਿੱਤਾ ਸਾਥ ਸੀ।
ਬੇੜੀ ਮਲਾਹ ਬਣ ਚਲਾਊਂ , ਕਰਾਊਂ ਪਾਰ ਆਪ ਜੀ।
ਐਦਕੀਂ ਉਲਾਂਭਾ ਲਾਹ ਦੇਣਾ, ਤੁਹਾਨੂੰ ਮੇਲ ਦੇਣਾ ਮੈਂ।
ਰੂਹਾਂ ਜਾਮਾ ਨਵਾਂ ਦਿੱਤਾ, ਬਣਨ ਨਾ ਖੇਡ ਦੇਣਾ ਮੈਂ।
ਗਲ਼ ਲਾਉਂਦੇ ਰਹੇ ਕੱਚੇ, ਕੱਚੇ ਅੱਧ ‘ਚ ਖੁਰ ਜਾਂਦੇ।
ਸੰਗ ਕੁਦਰਤ ਚੱਲਦੇ ਜੋ, ਮਿਲਨ ਦੇ ਵੇਲ਼ੇ ਮੁੜ ਆਉਂਦੇ।
ਅਧੂਰੇ ਮੈਂ ਨਾ ਪਸੰਦ ਕਰਦਾ, ਤੱਕੇ ਅੱਧਵਾਟਿਉਂ ਟੁੱਟੇ ਜਦ।
ਹੱਥ ਜੋੜ ਹੁਕਮ ਲੈ ਕੇ, ਰਜ੍ਹਾ ਉਸ ਜੋੜਨੇ ਆਇਆ ਤਦ।
ਤੇ ਆ ਗਿਆ ਸਰਬ ਮਿਲਾਵਣ ਮੈਂ, ਮੇਲਣਾ ਕੁਦਰਤ ਦੇ ਸੰਗ।
ਰੁੱਖੀਂ ਛਾਵੇਂ, ਸ਼ੀਤਲ ਜਲ ਨਾਲ਼, ਸਾਂਭਣ ਦੁਨੀਆਂ ਰੂਪੀ ਜੰਞ।
ਏਨਾ ਕਹਿ ਮਿਲਣ ਵੇਲ਼ੇ, ਸਾਹਵੇਂ ਆ ਗਿਆ ਬਰਸਣਹਾਰ।
ਠੰਡੀ ਹਵਾ,ਸ਼ੁੱਧ ਪਾਣੀ, ਪਪੀਹੇ ਆਪ ਪਿਲਾਇਆ ਯਾਰ।
ਸਰਬਜੀਤ ਕੌਰ ਪੀਸੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly