(ਸਮਾਜ ਵੀਕਲੀ)
ਸੁਣਿਆ ਤੇਰੇ ਸ਼ਹਿਰ ਦੀ
ਹਵਾ ਖਰਾਬ ਹੋ ਗਈ
ਕੁਝ ਇਨਸਾਨ ,
ਇਨਸਾਨ ਨਾ ਰਹੇ
ਕੁਝ ਇਨਸਾਨੀਅਤ
ਬੇ ਵਫਾ ਹੋ ਗਈ
ਸੁਣਿਆ ਤੇਰੇ ਸ਼ਹਿਰ………
ਕਿਉਂ ਅਜਨਬੀ ਜਿਹੇ
ਲੱਗਣ ਲੱਗ ਪਏ
ਮੈਨੂੰ ਚੇਹਰੇ ਆਪਣਿਆਂ ਦੇ
ਪੁੱਛਿਆ ਜਦੋਂ
ਸਵਾਲ ਖੁਦਾ ਨੂੰ
ਅੱਖ ਖੁਦਾ ਦੀ ਵੀ
ਰੋ ਪਈ
ਸੁਣਿਆ ਤੇਰੇ…………
ਗੱਲ ਵੀ ਕੋਈ ਨਹੀਂ
ਤੇ, ਝਗੜੇ
ਬਹੁਤ ਵੱਧ ਗਏ
ਏਕਤਾ ਦੀ ਸਾਂਝ ਸਾਡੀ
ਦੱਸੋ ਹੁਣ
ਕਿਧਰ ਗਈ
ਸੁਣਿਆ ਤੇਰੇ………..
ਸਾਨੂੰ ਮਾਰਨ ਦਾ ਅੰਦਾਜ਼
ਇਸ ਸ਼ਹਿਰ ਦੀਆਂ
ਸਜਾਵਾਂ ਵਿੱਚ ਨਜ਼ਰ ਨਹੀਂ
ਆ ਰਿਹਾ,
ਵੇਖ ਰਹੇ ਹਾਂ
ਇਸ ਸ਼ਹਿਰ ਦੀ ਹਰ ਦੁਆ
ਸਾਨੂੰ ਮੌਤ ਨਜਰ ਹੈ ਆ ਰਹੀ
ਸੁਣਿਆ ਤੇਰੇ……………
ਚੱਲ ਮੰਗਲ
ਇਸ ਬਸਤੀ ਵਿੱਚੋਂ ਹੀਂ
ਉੱਠ ਚੱਲੀਏ
ਇੱਥੇ ਹੁਣ ਤੂੰ
ਹਰ ਇੱਕ ਦੀ ਅੱਖ
ਵਿੱਚ ਹੈ ਚੁਭ ਰਿਹਾ
ਇਹ ਬਸਤੀ
ਤੇਰੇ ਆਪਣਿਆਂ ਦੀ
ਨਹੀਂ ਰਹੀ
ਮੁਹੱਬਤ ਤਾਂ ਕੀ
ਇਹਨਾਂ ਦੀ ਨਫ਼ਰਤ ਵੀ
ਤੇਰੇ ਲਈ ਪਰਾਈ ਹੋ ਗਈ
ਐਨੀ ਇਸ ਸ਼ਹਿਰ ਦੀ ਹਵਾ
ਖਰਾਬ ਹੋ ਗਈ।
ਮੰਗਲ ਸਿੰਘ ਤਰਨਤਾਰਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly