ਕਲਮਾਂ

ਬਿੰਦਰ ਇਟਲੀ

(ਸਮਾਜ ਵੀਕਲੀ)

ਜੇ ਕਲਮਾਂ ਹੀ ਚੁੱਪ ਰਹਿਣਗੀਆਂ ।
ਕੋਰੇ ਕਾਗਜ਼ ਕਿੰਝ ਬੋਲਣਗੇ ,

ਨਾਗਾਂ ਦੀ  ਬਿਰਮੀ  ਵਿੱਚ  ਵੜ ਕੇ ।
ਕਿੰਝ ਬਿੱਜੜੇ ਭੇਦ ਫਰੋਲਣਗੇ ,

ਜਦੋਂ ਚੰਨ ਹੀ ਗੋਡੀ  ਮਾਰ  ਗਿਆ ।
ਕਿੰਝ ਜੁੱਗਨੂੰ ਰਸਤੇ ਟੋਲਣਗੇ ,

ਕਾਲੇ   ਕਾਵਾਂ  ਦੇ   ਬੱਗ  ਵਹਿਸ਼ੀ  ।
ਘੁੱਗੀਆਂ ਦੇ ਬੋਟ ਮਧੋਲਣਗੇ ,

ਧਰਮਾਂ ਦੀਆਂ ਜੁੰਨਾਂ ਵਿੱਚ ਵੰਡ ਕੇ ।
ਬੰਦੇ ਹੀ ਰੱਬ ਨੂੰ ਰੋਲਣਗੇ ,

ਇਨਸਾਨ ਹੀ ਮਿੱਟੀ ਜੇ ਬਣ ਗਏ ।
ਕਿੰਝ ਭੇਦ ਦਿਲਾਂ ਦੇ ਖੋਲ੍ਹਣਗੇ ,

ਕਾਨੂੰਨ  ਦੀ  ਤੱਕੜੀ  ਦੇ  ਪੱਲੜੇ ।
ਇੱਨਸਾਫ ਕਿਵੇਂ ਫੇਰ ਤੋਲਣਗੇ,

ਇਤਿਹਾਸ ਦੀ ਪਰਤਾਂ ਨੂੰ ਬਿੰਦਰਾ ।
ਵਰਤਮਾਨ ਕਿੰਝ ਫੋਲਣਗੇ ,

ਜੇ ਕਲਮਾਂ ਹੀ ਚੁੱਪ ਰਹਿਣਗੀਆਂ ।
ਕੋਰੇ ਕਾਗਜ਼ ਕਿੰਝ ਬੋਲਣਗੇ ,

ਬਿੰਦਰ

ਜਾਨ ਏ ਸਾਹਿਤ ਇਟਲੀ
00393278159218

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੋਸਤਾਂ ਦੀ ਦੁਨੀਆਂ : ਸ਼ਿਮਲਾ ਤੋਂ ਵਾਪਸੀ
Next articleਮੇਰੇ ਪਿੰਡ ਦੀ ਗਲੀਆਂ….