(ਸਮਾਜ ਵੀਕਲੀ)
ਸਾਲ 2020 ਦੇ ਆਗਾਜ਼ ਹੁੰਦੇ ਹੀ ਦੇਸ਼ ਦੇ ਸਾਰੇ ਮੁਲਕਾਂ ਵਿੱਚ ਕੋਰੋਨਾ ਮਹਾਂਮਾਰੀ ਦੀ ਆਮਦ ਹੋਈ । ਦੇਸ਼ ਦੇ ਕੋਨੇ-ਕੋਨੇ ਹਰ ਗਲੀ ਮੁਹੱਲੇ ਵਿਚ ਕਰੋਨੇ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ।ਬੱਚੇ-ਬੱਚੇ ਤੋਂ ਲੈ ਕੇ ਬਜ਼ੁਰਗ ਤਕ ਸਭ ਦੇ ਵਿਚ ਕੋਰੋਨਾ ਮਹਾਂਮਾਰੀ ਦੇ ਲੱਛਣ ਆਉਣ ਲੱਗ ਪਏ। ਇੰਨਾ ਹੀ ਨਹੀਂ ਸਗੋਂ ਨਵ ਜੰਮੇ ਬੱਚਿਆਂ ਵਿਚ ਵੀ ਇਸ ਮਹਾਂਮਾਰੀ ਦਾ ਮਾੜਾ ਅਸਰ ਦੇਖਣ ਨੂੰ ਮਿਲਿਆ। ਹੁਣ ਤੱਕ ਇਸ ਬਿਮਾਰੀ ਨੇ ਇੱਕ ਸਾਲ ( 2020-2021 ) ਦੇ ਅੰਦਰ ਹੀ ਅੰਦਰ ਪੂਰੇ ਸੰਸਾਰ ਵਿੱਚ ਤਕਰੀਬਨ 26 ਲੱਖ ਲੋਕਾਂ ਦੀ ਜਾਨ ਲੈ ਲਈ ਹੈ ।
ਇਸ ਮਹਾਂਮਾਰੀ ਨੇ ਲਗਪਗ ਹਰ ਮਨੁੱਖ ਅਤੇ ਮਨੁੱਖੀ ਜੀਵਨ ਨਾਲ ਜੁੜੇ ਹਰ ਇੱਕ ਚੀਜ਼ ਨੂੰ ਪ੍ਰਭਾਵਿਤ ਕੀਤਾ ਹੈ ਪੂਰੇ ਸੰਸਾਰ ਵਿਚ ਥਾਂ-ਥਾਂ ਵੱਡੀਆਂ ਤਾਲਾਬੰਦੀਆਂ ਹੋਈਆਂ । ਕਰੋੜਾਂ ਨੌਕਰੀਆਂ ਖ਼ਤਮ ਹੋ ਗਈਆਂ , ਕਰੋੜਾਂ ਲੋਕ ਭੁੱਖਮਰੀ ਦਾ ਸ਼ਿਕਾਰ ਹੋਏ । ਅੱਧੇ ਕੰਮਾਂ ਕਾਰਾਂ ਵਿੱਚ ਭਾਰੀ ਤਬਦੀਲੀ ਆਈ ਉੱਤੋਂ ਇਸ ਮਹਾਂਮਾਰੀ ਦੇ ਕਾਰਨ ਸਾਰੇ ਸੰਸਾਰ ਵਿੱਚ ਸਭ ਸਰਕਾਰਾਂ ਨੇ ਕੁਝ ਵੱਖਰੇ ਐਲਾਨ ਕਰ ਦਿੱਤੇ । ਜਿੱਥੇ ਕਦੇ ਮੂੰਹ ਢਕਣ ਉੱਤੇ ਪਾਬੰਦੀ ਲਾਈ ਗਈ ਸੀ । ਉਥੇ ਹੀ ਹੁਣ ਸਰਕਾਰ ਵੱਲੋਂ ਬਾਹਰ ਜਾਂਦੇ ਸਮੇਂ ਮੂੰਹ ਉੱਤੇ ਮਾਸਕ ਲਾਣਾ ਲਾਜ਼ਮੀ ਕਰ ਦਿੱਤਾ ਗਿਆ । ਉਤੋਂ ਕਿਸੇ ਨਾਲ ਹੱਥ ਨਾ ਮਿਲਾਉਣਾ , ਬਾਰਬਰ ਹੱਥਾਂ ਨੂੰ ਚੰਗੀ ਤਰ੍ਹਾਂ ਸੇਂਨੇਟਾਈਜ਼ ਕਰਨ , ਹੋਰਾਂ ਤੋਂ ਸ਼ਰੀਰਕ ਦੂਰੀ ਬਣਾ ਕੇ ਰੱਖਣਾ , ਭੀੜ ਨਾ ਕਰਨੀ , ਸਕੂਲਾਂ , ਕਾਲਜਾਂ ਅਤੇ ਯੂਨੀਵਰਸਿਟੀਆਂ ਤੇ ਪੂਰਨ ਪਾਬੰਦੀ ਕਰ ਦਿੱਤੀ । ਸ਼ੁਰੂ ਵਿੱਚ ਹੋਈਆਂ ਤਾਲਾਬੰਦੀਆਂ ਅਤੇ ਕੋਵਿੰਡੁ-19 ਦੇ ਬਾਰੇ ਸਮਝ ਦੀ ਘਾਟ ਨੇ ਅਹਿਜੀ ਦਹਿਸ਼ਤ ਫੈਲਾਈ ਕਿ ਮਨੁੱਖਤਾ ਦੀ ਸੇਵਾ ਕਰ ਰਹੇ ਡਾਕਟਰਾਂ ਹਕੀਮਾਂ ਨੇ ਆਪਣੇ ਕਿੱਤੇ ਤੋਂ ਮੂੰਹ ਮੋੜ ਲਿਆ ।
ਜੇਕਰ ਭਾਰਤ ਦੇਸ਼ ਦੀ ਗੱਲ ਕਰਿਏ ਤਾਂ , ਇੱਥੇ ਭਾਰਤ ਸਰਕਾਰ ਨੇ 22 ਮਾਰਚ ਨੂੰ ਸਿਰਫ ਇਕ ਦਿਨਾਂ ਲੋਕ ਡਾਊਨ ਬੋਲਕੇ ਉਹ ਇਕ ਦਿਨਾਂ ਲੋਕ ਡਾਊਨ ਪੂਰੇ 6 ਮਹੀਨੇ ਤੱਕ ਲਗਾਇਆ । ਇਸਦੇ ਨਾਲ-ਨਾਲ ਲਗਾਤਾਰ ਨਾਇਟ ਕਰਫ਼ਿਊ ਵੀ ਲਾਇਆ ਗਿਆ । ਜਿਥੋਂ ਤੱਕ ਮੈਨੂੰ ਲੱਗਦਾ ਹੈ ਕਿ ਉਸਦਾ ਕਰੋਨੇ ਦੇ ਨਾਲ ਦੁਰ ਦੁਰ ਤੱਕ ਕੋਈ ਨਾਤਾ ਨਹੀਂ ਸੀ । ਕਿਉਂਕਿ ਡਾਕਟਰਾਂ ਵਲੋਂ ਇਹ ਸ਼ੁਚਿਤ ਕੀਤਾ ਗਿਆ ਸੀ ਕਿ ਕਰੋਨਾ ਭੀੜ ਵੱਡੇ ਇਕੱਠ ਦੇ ਕਾਰਨਾਂ ਕਰਕੇ ਹੁੰਦਾ ਹੈ , ਫੇਰ ਭਲਾ ਰਾਤ ਦੇ ਸਮੇ ਭੀੜ ਕਿਥੋਂ ਆਉਂਦੀ ਸੀ । ਇਹ ਨਾਇਟ ਕਰਫ਼ਿਊ ਸਿਰਫ-ਓ-ਸਿਰਫ ਲੋਕਾਂ ਦੇ ਕੰਮਾਂ ਕਾਰਾਂ ਨੂੰ ਜਮਾਂ ਹੀ ਬੰਦ ਕਰਵਾਉਣ ਦੇ ਲਈ ਲਾਏ ਗਏ ।
ਉਥੇ ਹੀ ਭਾਰਤ ਵਿਚ ਪੂਰਨ ਤਾਲਾਬੰਦੀ ਕਾਰਨ ਪਰਵਾਸੀ ਮਜ਼ਦੂਰਾਂ ਵਿਚ ਭਾਰੀ ਰੋਸ ਵੇਖਣ ਨੂੰ ਮਿਲਿਆ ਲੱਖਾਂ ਦੀ ਤਾਦਾਦ ਵਿੱਚ ਪੰਜਾਬ ਅਤੇ ਹੋਰ ਸੂਬਿਆਂ ‘ਚ ਆਏ ਪਰਵਾਸੀ ਆਪਣੇ-ਆਪਣੇ ਘਰਾਂ ਨੂੰ ਵਾਪਸ ਪਰਤਣ ਲੱਗੇ । ਬੱਸਾਂ,ਰੇਲ ਗੱਡੀਆਂ ਸਭ ਕੁਝ ਸਰਕਾਰ ਵੱਲੋਂ ਜਾਮ ਕਰ ਦਿੱਤੇ ਗਏ ਸਨ । ਇਸ ਨੂੰ ਦੇਖਦੇ ਹੋਏ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਪੈਦਲ ਹੀ ਆਪਣੇ ਘਰਾਂ ਵੱਲ ਚਾਲੇ ਪਾ ਲਏ । ਜਿਸ ਕਾਰਨ ਸੈਂਕੜੇ ਲੋਕ ਮੌਤ ਦਾ ਸ਼ਿਕਾਰ ਹੋ ਗਏ ਇਸ ਦੁੱਖ ਦੀ ਘੜੀ ਅਤੇ ਮਹਾਂਮਾਰੀ ਦੇ ਸੰਕਟ ਸਮੇਂ ਸਰਕਾਰ ਲੋਕਾਂ ਦੀ ਬਾਂਹ ਫੜਨ ਵਿੱਚ ਅਸਮਰੱਥ ਦਿਖਾਈ ਦਿੱਤੀ ।
ਪਰ ਇੰਨਾ ਹੀ ਨਹੀਂ ਸਰਕਾਰ ਵੱਲੋਂ ਕਵਿੱਡ ਦੇ 8 ਮਹੀਨੇ ਬਾਅਦ ਨਾਈਟ ਕਰਫਿਊ ਖ਼ਤਮ ਕਰ ਦਿੱਤਾ ਗਿਆ ਅਤੇ ਲੋਕ-ਡਾਊਨ ਵੀ ਖ਼ਤਮ ਕਰ ਦਿੱਤਾ ਗਿਆ । ਪਰ ਫਿਰ ਸਾਲ 2021 ਦੇ ਆਉਂਦੇ ਹੀ ਕਰੋਨਾ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋਇਆ । ਜਿਸ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਭਾਰਤ ਵਿੱਚ ਨਾਇਟ ਕਰਫਿਊ ਰਾਤ ਦੇ 11 ਵਜੇ ਤੋਂ ਸਵੇਰ ਦੇ 5 ਵਜੇ ਤੱਕ ਲਾ ਦਿੱਤਾ ਗਿਆ ।
ਪਰ ਇੱਥੇ ਮੈਨੂੰ ਸਰਕਾਰ ਦੀ ਇਹ ਚਾਲ ਸਮਝ ਵਿੱਚ ਨਹੀਂ ਆਈ ਕਿ ਸਰਕਾਰ ਨੇ ਪੂਰਾ ਦਿਨ ਛੱਡ ਕੇ ਰਾਤ ਨੂੰ ਹੀ ਕਿਉਂ ਕਰਫਿਊ ਲਾਇਆ ਕਿ ਕੋਰੋਨਾ ਮਹਾਂਮਾਰੀ ਇਸ ਰਾਤ ਦੇ ਸਮੇਂ ਆਪਣੇ ਘਰੋਂ ਬਾਹਰ ਨਿਕਲ ਜੋ ਬਾਕੀ ਲੋਕ ਘਰਾਂ ਵਿੱਚ ਸੁੱਤੇ ਪਏ ਨੇ ਉਨ੍ਹਾਂ ਉੱਪਰ ਹਮਲਾ ਕਰਦੀ ਹੈ ਪਰ ਜੋ ਸਵੇਰ ਦੇ ਵੇਲੇ ਬਾਜ਼ਾਰਾਂ ਵਿੱਚ ਭੀੜ ਹੁੰਦੀ ਹੈ ਉਸ ਵੇਲੇ ਕੋਰੋਨਾ ਮਹਾਂਮਾਰੀ ਕਿੱਥੇ ਗਵਾਚ ਜਾਂਦੀ ਹੈ । ਜਦ ਕਿ ਸਰਕਾਰ ਨੇ ਏ ਸਾਫ ਸਾਫ ਬੋਲ ਦਿੱਤਾ ਸੀ । ਕਿ ਕੋਰੋਨਾ ਮਹਾਂਮਾਰੀ ਦਾ ਖ਼ਤਰਾ ਭੀੜ ਵਾਲੀ ਥਾਵਾਂ ਤੇ ਵੱਧ ਹੁੰਦਾ ਹੈ ਫਿਰ ਸਰਕਾਰ ਇੱਥੇ ਪੂਰੇ ਦਿਨ ਦੀ ਭੀੜ ਨੂੰ ਛੱਡ ਕੇ ਰਾਤ ਦੇ ਵੇਲੇ ਕਿਊ ਨਾਈਟ ਕਰਫਿਊ ਦਾ ਡਰਾਮਾ ਕਰ ਰਹੀ ਹੈ ।
ਇਹ ਕੋਰੋਨਾ ਕਿੰਨਾ ਸੱਚ ਹੈ ਕਿੰਨਾ ਝੂਠ ਰੱਬ ਹੀ ਜਾਣੇ। ਪਰ ਇਸ ਕਰੋਨਾ ਦੀ ਚਾਲ ਨੇ ਕਰੋੜਾਂ ਲੋਕਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਹੈ ਸਕੂਲਾਂ ਕਾਲਜਾਂ ਨੂੰ ਬੰਦ ਕਰ ਬੱਚਿਆਂ ਦੇ ਭਵਿੱਖ ਤੇ ਭਾਰੀ ਸੱਟ ਮਾਰੀ ਹੈ ।
ਇਸ ਮਹਾਂਮਾਰੀ ਨੇ ਅਹਿਜੇ ਮਨੁੱਖੀ ਦੁਖਾਂਤ ਦੇ ਸਮਿਆਂ ਵਿਚ ਕਾਰਪੋਰੇਟ ਅਦਾਰਿਆਂ ਦੇ ਮੁਨਾਫੇ ਵਧਾ ਦਿੱਤੇ ਅਤੇ ਉਨ੍ਹਾਂ ਨੇ ਸਰਕਾਰ ਨੂੰ ਐਸੇ ਕਾਨੂੰਨ ਲਾਗੂ ਕਰਨ ਲਈ ਪ੍ਰੇਰਿਤ ਕਰਿਆ , ਜਿਨ੍ਹਾਂ ਨਾਲ ਉਨ੍ਹਾਂ ਦੇ ਹਿੱਤ ਹੋਰ ਮਜ਼ਬੂਤ ਹੋਣ । ਭਾਰਤ ਸਰਕਾਰ ਨੇ ਖੇਤੀ ਖੇਤਰ ਵਿੱਚ ਕਾਰਪੋਰੇਟ ਅਦਾਰਿਆਂ ਦਾ ਦਖ਼ਲ ਵਧਾਉਣ ਲਈ ਖੇਤੀ ਕਾਨੂੰਨ ਬਣਾਏ । ਇਹ ਤਿੰਨ ਕਾਲੇ ਕਾਨੂੰਨ ਹਨ ਜੋ ਸਰਕਾਰ ਨੇ ਸਾਡੀ ਮਾਂ ਭੂਮੀ ਕਿਸਾਨੀ ਨੂੰ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਵਿਚ ਫੜਾਉਂਦੇ ਲਈ ਬਣਾਏ ਹਨ। ਜਿਸ ਨੂੰ ਰੱਦ ਕਰਵਾਉਣ ਦੇ ਲਈ ਕਿਸਾਨ ਪੰਜਾਬ ਵਿੱਚ ਜੂਨ ਮਹੀਨੇ ਤੋਂ ਸੰਘਰਸ਼ ਕਰ ਰਿਹਾ ਹੈ ।
ਇੰਨਾ ਹੀ ਨਹੀਂ ਜਦੋਂ ਸਰਕਾਰ ਵੱਲੋਂ ਕੋਈ ਹੁੰਗਾਰਾ ਨਾ ਮਿਲਿਆ ਤਾਂ ਪੂਰੇ ਭਾਰਤ ਦੇ ਕਿਸਾਨਾਂ ਨੇ ਇਕਜੁੱਟ ਹੋ 26 ਨਵੰਬਰ ਨੂੰ ਦਿੱਲੀ ਦੇ ਬੂਹੇ ਜਾ ਧਰਨਾ ਲਾਇਆ ਇਸ ਸੰਘਰਸ਼ ਨੂੰ ਚਲਦਿਆਂ ਨੂੰ ਤਿੰਨ ਮਹੀਨੇ ਤੋਂ ਉੱਪਰ ਦਾ ਸਮਾਂ ਬੀਤ ਗਿਆ ਹੈ ਪਰ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਹਮਦਰਦੀ ਨਹੀਂ ਦਿਖਾਈ ਦੇ ਰਹੀ ਨਾ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦੇ ਲਈ ਕਿਸੇ ਪ੍ਰਕਾਰ ਦੀ ਮਾਲੀ ਸਹਾਇਤਾ ਕੀਤੀ ਜਾ ਰਹੀ ਹੈ ਸਗੋਂ ਲਗਾਤਾਰ ਉਨ੍ਹਾਂ ਦਾ ਟਾਈਮ ਬਰਬਾਦ ਕੀਤਾ ਜਾ ਰਿਹਾ ਹੈ । ਜਿੱਥੇ WHO ( World Health Organization ) ਨੇ ਇਹ ਰਿਪੋਰਟ ਸਾਂਝੀ ਕਰੀ ਸੀ ਕਿ ਜਿੰਨਾ ਇਕੱਠ ਹੋਵੇਗਾ ਕਰੋਨੇ ਦੀ ਮਾਰ ਉਹਨੀਂ ਹੀ ਉੱਭਰ ਕੇ ਆਏਗੀ । ਤੇ ਫੇਰ ਹੁਣ ਸਮੇਂ ਦਿੱਲੀ ਸੰਘਰਸ਼ ਵਿੱਚ ਪੂਰਾ ਭਾਰਤ ਉਥੇ ਇਕੱਠਾ ਹੈ 30 ਤੋਂ 40 ਲੱਖ ਤੋਂ ਵੱਧ ਕਿਸਾਨਾਂ ਦਾ ਇਕੱਠ ਆਪਣੇ ਹੱਕ ਮੰਗ ਰਿਹਾ ਹੈ
ਤੇ ਫਿਰ ਹੁਣ WHO ( World Health Organization) ਸਰਕਾਰ ਦੇ ਖਿਲਾਫ ਕਿਸਾਨਾਂ ਦੇ ਹੱਕ ਵਿਚ ਕੋਈ ਯੋਗ ਨੀਤੀ ਕਿਉਂ ਨਹੀਂ ਅਪਣਾ ਰਹੀ ।
ਜਸਕੀਰਤ ਸਿੰਘ
ਮੋਬਾਇਲ :- 98889-49201
ਮੰਡੀ ਗੋਬਿੰਦਗੜ੍ਹ ( ਜ਼ਿਲ੍ਹਾ :- ਫ਼ਤਹਿਗੜ੍ਹ ਸਾਹਿਬ )