ਡੋਵਰ (ਇੰਗਲੈਂਡ) (ਸਮਾਜ ਵੀਕਲੀ) : ਕਰੋਨਾਵਾਇਰਸ ਦਾ ਨਵਾਂ ਰੂਪ ਸਾਹਮਣੇ ਆਉਣ ਮਗਰੋਂ ਲਾਈਆਂ ਰੋਕਾਂ ਕਾਰਨ ਫਸੇ ਹਜ਼ਾਰਾਂ ਟਰੱਕ ਡਰਾਈਵਰਾਂ ਨੇ ਅੱਜ ਇੰਗਲਿਸ਼ ਪੋਰਟ ਆਫ਼ ਡੋਵਰ ਨੇੜੇ ਪੁਲੀਸ ਨਾਲ ਹੱਥੋਪਾਈ ਕੀਤੀ ਤੇ ਪੁਲੀਸ ਵੱਲੋਂ ਰੋਕੇ ਜਾਣ ’ਤੇ ਟਰੱਕਾਂ ਦੇ ਹਾਰਨ ਵਜਾ ਕੇ ਰੋਹ ਦਾ ਪ੍ਰਗਟਾਵਾ ਕੀਤਾ।
ਪੈਰਿਸ ਤੇ ਲੰਡਨ ਦੇ ਅਧਿਕਾਰੀਆਂ ਨੇ ਬੀਤੀ ਰਾਤ ਫ਼ੈਸਲਾ ਲਿਆ ਸੀ ਕਿ ਜਿਨ੍ਹਾਂ ਟਰੱਕ ਡਰਾਈਵਰਾਂ ਦੀ ਰਿਪੋਰਟ ਨੈਗੇਟਿਵ ਆਏਗੀ, ਉਹ ਬੁੱਧਵਾਰ ਨੂੰ ਫਰਾਂਸ ਜਾ ਸਕਣਗੇ।
ਦੱਸਣਯੋਗ ਹੈ ਕਿ ਬਰਤਾਨੀਆ ਵਿੱਚ ਕਰੋਨਾਵਾਇਰਸ ਦਾ ਨਵਾਂ ਰੂਪ ਸਾਹਮਣੇ ਆਉਣ ਮਗਰੋਂ ਬਹੁਤੇ ਦੇਸ਼ਾਂ ਨੇ ਇੱਥੋਂ ਆਉਣ ਵਾਲੇ ਲੋਕਾਂ ਦਾ ਦਾਖ਼ਲਾ ਬੰਦ ਕਰ ਦਿੱਤਾ ਹੈ।
ਇੱਕ ਬ੍ਰਿਟਿਸ਼ ਮੰਤਰੀ ਨੇ ਦੱਸਿਆ ਕਿ ਫੌਜ, ਡਰਾਈਵਰਾਂ ਦੇ ਟੈਸਟ ਲੈਣੇ ਸ਼ੁਰੂ ਕਰੇਗੀ ਪਰ ਪਿਛਲੇ ਬਕਾਏ ਦੇਣ ਵਿੱਚ ਅਜੇ ਸਮਾਂ ਲੱਗੇਗਾ।
ਦੱਸਣਯੋਗ ਹੈ ਕਿ ਯੂਰੋਟਨਲ ਚੈਨਲ ਟਨਲ ਅਤੇ ਡੋਵਰ ਨੂੰ ਜਾਣ ਵਾਲੇ ਰਸਤਿਆਂ ’ਤੇ ਟਰੱਕਾਂ ਦੀਆਂ ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਇਸੇ ਤੋਂ ਇਲਾਵਾ ਮੈਨਸਟੋਨ ਹਵਾਈ ਅੱਡੇ ਨੇੜੇ ਵੀ ਵੱਡੀ ਗਿਣਤੀ ਟਰੱਕ ਖੜ੍ਹੇ ਹਨ।