ਕਰੋਨਾ ਦੇ ਵਧਦੇ ਕਹਿਰ ਦੇ ਮੱਦੇਨਜ਼ਰ ਜਿਲ੍ਹਾ ਮੈਜਿਸਟ੍ਰੇਟ ਵਲੋਂ ਨਵੀਆਂ ਹਦਾਇਤਾਂ ਜਾਰੀ

ਫੋਟੋ ਕੈਪਸ਼ਨ- ਜਿਲਾ ਚੋਣ ਅਫਸਰ ਸ੍ਰੀਮਤੀ ਦੀਪਤੀ ਉੱਪਲ।
  • ਪਹਿਲੀ ਮਈ ਤੋਂ 15 ਮਈ ਤੱਕ ਰਹਿਣਗੀਆਂ ਲਾਗੂ
  • ਕੈਮਿਸਟ ਸ਼ਾਪ ,ਦੁੱਧ, ਬਰੈਡ, ਸਬਜ਼ੀਅਾ, ਫਰੂਟ, ਡੇਅਰੀ ਤੇ ਪੋਲਟਰੀ ਉਤਪਾਦ ਜਿਵੇਂ ਕਿ ਮੀਟ ਤੇ ਆਂਡੇ ਨੂੰ ਰਹੇਗੀ ਛੋਟ
  • ਸਕੂਲ, ਕਾਲਜ ਰਹਿਣਗੇ ਬੰਦ ਪਰ ਟੀਚਰ ਤੇ ਨਾਨ ਟੀਚਿੰਗ ਸਟਾਫ ਰਹੇਗਾ ਹਾਜ਼ਰ
  • ਬੈਂਕਾਂ ਤੇ ਏ.ਟੀ.ਐਮਜ਼ ਵੀ ਖੁੱਲੇ ਰਹਿਣਗੇ
  • ਕਰਫਿਊ ਦੌਰਾਨ ਸਾਰੇ ਰੈਸਟੋਰੈਂਟ (ਹੋਟਲਾਂ ਸਮੇਤ) , ਕੈਫੇ, ਕੌਫੀ ਸ਼ਾਪ, ਫਾਸਟ ਫੂਡ ਕੋਰਟ, ਢਾਬਿਆਂ ਉੱਪਰ ਬੈਠਕੇ ਖਾਣ ਦੀ ਇਜ਼ਾਜਤ ਨਹੀਂ
  • ਟੇਕ-ਅਵੇ ਤੇ ਹੋਮ ਡਿਲਵਰੀ ਹੋ ਸਕੇਗੀ ਰਾਤ 9 ਵਜੇ ਤੱਕ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਵਿਭਾਗ ਵਲੋਂ ਜਾਰੀ ਨਿਰਦੇਸ਼ਾਂ ਦੇ ਮੱਦੇਨਜ਼ਰਜਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵਲੋਂ ਵੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ, ਜੋ ਕਿ ਪਹਿਲੀ ਮਈ ਤੋਂ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਕੇ 15 ਮਈ ਤੱਕ ਲਾਗੂ ਰਹਿਣਗੇ।

ਪਾਬੰਦੀਆਂ –

ਪਹਿਲਾਂ ਵਾਂਗ ਰੋਜਾਨਾ ਰਾਤ ਦਾ ਕਰਫਿਊ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ ਜਦਕਿ ਹਫਤਾਵਾਰੀ ਕਰਫਿਊ ਸੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਹੋਵੇਗਾ। ਇਸ ਸਮੇਂ ਦੌਰਾਨ ਜਰੂਰੀ ਸੇਵਾਵਾਂ ਨੂੰ ਛੋਟ ਰਹੇਗੀ।

ਜਨਤਕ ਆਵਾਜਾਈ ਸੇਵਾ (ਬੱਸ, ਟੈਕਸੀ , ਆਟੋ) 50 ਫੀਸਦੀ ਸਮਰੱਥਾ ਨਾਲ ਚੱਲ ਸਕਣਗੇ।

ਸਾਰੇੇ ਬਾਰ, ਸਿਨੇਮਾ ਹਾਲ, ਜਿੰਮ, ਸਪਾ, ਸਵੀਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ ਬੰਦ ਰਹਿਣਗੇ।

ਸਾਰੇ ਰੈਸਟੋਰੈਂਟ (ਹੋਟਲਾਂ ਸਮੇਤ) , ਕੈਫੇ, ਕੌਫੀ ਸ਼ਾਪ, ਫਾਸਟ ਫੂਡ ਕੋਰਟ, ਢਾਬਿਆਂ ਉੱਪਰ ਬੈਠਕੇ ਖਾਣ ਦੀ ਇਜ਼ਾਜਤ ਨਹੀਂ ਹੋਵੇਗਾ ਜਦਕਿ ਉਹ ਟੇਕ-ਅਵੇ ਤੇ ਹੋਮ ਡਿਲਵਰੀ ਲਈ ਰਾਤ 9 ਵਜੇ ਤੱਕ ਕਰ ਸਕਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਉਪਰੋਕਤ ਥਾਵਾਂ ਵਿਖੇ ਅੰਦਰ ਬੈਠਕੇ ਖਾਣ ’ਤੇ ਬਿਲਕੁਲ ਪਾਬੰਦੀ ਹੈ।

ਸਾਰੀਆਂ ਦੁਕਾਨਾਂ , ਜੋ ਕਿ ਮਾਲਾਂ ਤੇ ਮਲਟੀਪਲੈਕਸਾਂ ਵਿਖੇ ਵੀ ਹਨ, ਹਰ ਰੋਜ਼ ਸ਼ਾਮ 5 ਵਜੇ ਬੰਦ ਹੋਣਗੀਆਂ।

ਸਾਰੀਆਂ ਹਫਤਾਵਾਰੀ ਮਾਰਕੀਟਾਂ (ਆਪਣੀ ਮੰਡੀ ਵਾਂਗ) ਬੰਦ ਰਹਿਣਗੀਆਂ।

ਜਿਲ੍ਹੇ ਅੰਦਰ ਸਮਾਜਿਕ, ਸੱਭਿਆਚਾਰਕ , ਖੇਡਾਂ ਤੇ ਹੋਰਨਾਂ ਸਬੰਧਿਤ ਸਮਾਗਮਾਂ ਉੱਪਰ ਪੂਰਨ ਰੂਪ ਵਿਚ ਪਾਬੰਦੀ ਹੈ।

ਵਿਆਹਾਂ ਤੇ ਅੰਤਿਮ ਰਸਮਾਂ ਦੌਰਾਨ 20 ਤੋਂ ਵੱਧ ਲੋਕਾਂ ਦੇ ਇਕੱਠ ’ਤੇ ਪਾਬੰਦੀ ਰਹੇਗੀ। 10 ਵਿਅਕਤੀਆਂ ਤੋਂ ਉੱਪਰ ਹਰ ਤਰ੍ਹਾਂ ਦੇ ਇਕੱਠ ਲਈ ਸਬੰਧਿਤ ਐਸ.ਡੀ.ਐਮ ’ਤੋਂ ਮਨਜੂਰੀ ਲੈਣੀ ਪਵੇਗੀ। ਅੰਤਿਮ ਰਸਮ ਤੇ ਸਸਕਾਰ ਵੇਲੇ ਨਿਰਧਾਰਿਤ ਸੀਮਾ ਅੰਦਰ ਦੀ ਗਿਣਤੀ ਦੇ ਵਿਅਕਤੀਆਂ ਲਈ ਮਨਜ਼ੂਰੀ ਦੀ ਲੋੜ ਨਹੀਂ।

ਸਾਰੇ ਸਿਆਸੀ ਇਕੱਠਾਂ ਉੱਪਰ ਵੀ ਪੂਰਨ ਪਾਬੰਦੀ ਹੈ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਜਿਸ ਵਿਚ ਪ੍ਰਬੰਧਕ, ਭਾਗ ਲੈਣ ਵਾਲੇ , ਸਥਾਨ ਦੇ ਮਾਲਕ , ਟੈਂਟ ਹਾਊਸ ਮਾਲਕ ਵਿਰੁੱਧ ਕੇਸ ਦਰਜ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨਿਰਧਾਰਿਤ ਗਿਣਤੀ ਤੋਂ ਵੱਧ ਇਕੱਠ ਵਿਚ ਸ਼ਾਮਿਲ ਹੋਣ ਵਾਲਿਆਂ ਨੂੰ 5 ਦਿਨ ਦੇ ਹੋਮ ਕੁਆਰਨਟਾਇਨ ਕੀਤਾ ਜਾਵੇਗਾ।

ਸਾਰੇ ਵਿਦਿਅਕ ਅਦਾਰੇ, ਸਕੂਲ ਤੇ ਕਾਲਜ ਬੰਦ ਰਹਿਣਗੇ ਜਦਕਿ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਹਾਜ਼ਰ ਰਹੇਗਾ।

ਉਨ੍ਹਾਂ ਨਾਲ ਹੀ ਸਪੱਸ਼ਟ ਕੀਤਾ ਕਿ ਮੈਡੀਕਲ ਤੇ ਨਰਸਿੰਗ ਕਾਲਜ, ਸੰਸਥਾਵਾਂ ਖੁੱਲੀਆਂ ਰਹਿਣਗੀਆਂ।

ਹਰ ਤਰ੍ਹਾਂ ਦੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਮੁਲਤਵੀ ਹਨ।

ਸਾਰੇ ਪ੍ਰਾਈਵੇਟ ਦਫਤਰ, ਜਿਸ ਵਿਚ ਸੇਵਾ ਖੇਤਰ ਜਿਵੇਂ ਕਿ ਆਰਕੀਟੈਕਟ , ਸੀ.ਏ. , ਬੀਮਾ ਕੰਪਨੀਆਂ ਦੇ ਦਫਤਰਾਂ ਨੂੰ ਕੇਵਲ ‘ਵਰਕ ਫਰਾਮ ਹੋਮ ’ ਦੀ ਇਜ਼ਾਜ਼ਤ ਹੈ।

ਸਰਕਾਰੀ ਦਫਤਰਾਂ ਵਿਚ 45 ਸਾਲ ਤੋਂ ਉੱਪਰ ਦੇ ਮੁਲਾਜਮਾਂ ਜਿਨ੍ਹਾਂ ਨੇ ਪਿਛਲੇ 15 ਦਿਨਾਂ ਅੰਦਰ ਵੈਕਸੀਨ ਨਹੀਂ ਲਗਵਾਈ ਹੈ, ਉਨ੍ਹਾਂ ਨੂੰ ਛੁੱਟੀ ਲੈ ਕੇ ਘਰ ਰਹਿਣ ਲਈ ਪੇ੍ਰਰਿਤ ਕੀਤਾ ਜਾਵੇ ਜਦ ਤੱਕ ਉਹ ਵੈਕਸੀਨ ਨਹੀਂ ਲਗਵਾ ਲੈਂਦੇ।

ਉੱਚ ਪਾਜਟਿਵਵੀ ਖੇਤਰਾਂ ਅੰਦਰ ਮਾਈਕ੍ਰੋ ਕੰਟੇਨਮੈਂਟ ਜ਼ੋਨ ਵਧਾਉਣ ਉੱਪਰ ਜ਼ੋਰ ਦਿੱਤਾ ਗਿਆ ਹੈ।

ਸਾਰੇ ਸਰਕਾਰੀ ਦਫਤਰਾਂ ਵਿਚ ਪਬਲਿਕ ਡੀਲਿੰਗ ਕੇਵਲ ਉੱਥੇ ਹੀ ਕੀਤੀ ਜਾਵੇ ਜਿੱਥੇ ਬਹੁਤ ਜ਼ਰੂਰੀ ਹੋਵੇ। ਸਰਕਾਰੀ ਦਫਤਰਾਂ ਵਲੋਂ ਸ਼ਿਕਾਇਤ ਨਿਵਾਰਨ ਵੀ ਵਰਚੁਅਲ ਤੇ ਆਨਲਾਇਨ ਤਰੀਕੇ ਕਰਨ ਨੂੰ ਪਹਿਲੀ ਦਿੱਤੀ ਜਾਵੇ।

ਮਾਲ ਵਿਭਾਗ ਨੂੰ ਵੀ ਅਪਆਇੰਟਮੈਂਟਾਂ ਸੀਮਤ ਕਰਨ ਲਈ ਕਿਹਾ ਗਿਆ ਹੈ।

ਛੋਟਾਂ:

ਕਰਫਿਊ ਦੌਰਾਨ ਕੁਝ ਜ਼ਰੂਰੀ ਖੇਤਰਾਂ ਤੇ ਸੇਵਾਵਾਂ ਨੂੰ ਛੋਟ ਦਿੱਤੀ ਗਈ ਹੈ, ਜੋ ਕਿ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਕੇ ਕੰਮ ਕਰ ਸਕਦੇ ਹਨ।

ਹਸਪਤਾਲ ਤੇ ਵੈਟਰਨਰੀ ਹਸਪਤਾਲ ਤੋਂ ਇਲਾਵਾ ਦਵਾਈਆਂ ਤੇ ਮੈਡੀਕਲ ਯੰਤਰਾਂ ਦੇ ਉਤਪਾਦਨ ਤੇ ਸਪਲਾਈ ਨਾਲ ਜੁੜੇ ਸਰਕਾਰੀ ਤੇ ਨਿੱਜੀ ਅਦਾਰੇ। ਇਨ੍ਹਾਂ ਅਦਾਰਿਆਂ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਅਦਾਰੇ ਵਲੋਂ ਦਿੱਤਾ ਗਿਆ ਸ਼ਨਾਖਤੀ ਕਾਰਡ ਦਿਖਾਉਣ ’ਤੇ ਸਫਰ ਕਰਨ ਦੀ ਇਜ਼ਾਜਤ ਹੋਵੇਗੀ।

ਈ-ਕਾਮਰਸ ਤੇ ਵਸਤਾਂ ਦੀ ਢੋਆ ਢੁਆਈ।

ਕੈਮਿਸਟ ਸ਼ਾਪ ਤੇ ਜ਼ਰੂਰੀ ਵਸਤਾਂ ਜਿਵੇਂ ਕਿ ਦੁੱਧ, ਬਰੈਡ, ਸਬਜ਼ੀਅਾਂ, ਫਰੂਟ, ਡੇਅਰੀ ਤੇ ਪੋਲਟਰੀ ਉਤਪਾਦ ਜਿਵੇਂ ਕਿ ਮੀਟ ਤੇ ਆਂਡੇ ਆਦਿ।

ਹਵਾਈ ,ਟਰੇਨ ਤੇ ਬੱਸਾਂ ਰਾਹੀਂ ‘ਕਿੱਥੋਂ ਤੋਂ ਕਿੱਥੇ’ ਜਾਣਾ ਦੇ ਦਸਤਾਵੇਜ ਦਿਖਾਕੇ ਸਫਰ ਕਰਨਾ।

ਖੇਤੀ ਨਾਲ ਸਬੰਧਿਤ ਕੰਮ ਜਿਵੇਂ ਕਿ ਖਰੀਦ, ਬਾਗਬਾਨੀ, ਪਸ਼ੂ ਪਾਲਣ ਤੇ ਵੈਟਰਨਰੀ ਨਾਲ ਸਬੰਧਿਤ ਸੇਵਾਵਾਂ।

ਵੈਕਸੀਨੇਸ਼ਨ ਲਈ ਆਊਟ ਰੀਚ ਕੈਂਪਾਂ ’ਤੇ ਲੋਕਾਂ ਦੀ ਅਵਾਜਾਈ।

ਮੈਨੂਫੈਕਚਰਿੰਗ ਖੇਤਰ ਦੀਆਂ ਗਤੀਵਿਧੀਆਂ ਤੇ ਉਨ੍ਹਾਂ ਦੇ ਕਰਮਚਾਰੀਆਂ ਤੇ ਵਾਹਨਾਂ ਦੀ ਆਵਾਜਾਈ ਬਸ਼ਰਤੇ ਕਿ ਉਹ ਸਬੰਧਿਤ ਰੁਜ਼ਗਾਰਦਾਤੇ ਕੋਲੋਂ ਲੋੜੀਂਦੀ ਮਨਜ਼ੂਰੀ ਦਿਖਾਉਣ।

ਟੈਲੀਕਮਿਊਨੀਕੇਸ਼ਨ , ਇੰਟਰਨੈਟ , ਬਰਾਡਕਾਸਟਿੰਗ , ਕੇਬਲ ਸੇਵਾ, ਆਈ…

Previous articleਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਸੱਚਖੰਡ ਪਿਆਨਾ ਕਰਨ ‘ਤੇ ਸੰਤ ਸਮਾਜ ਵਲੋਂ ਡੁੰਘੇ ਦੁੱਖ ਦਾ ਪ੍ਰਗਟਾਵਾ
Next articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ