ਜਨੇਵਾ (ਸਮਾਜ ਵੀਕਲੀ): ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੈਡਰੋਸ ਅਧਾਨੋਮ ਗੈਬਰੀਆਸਸ ਨੇ ਅੱਜ ਕੋਵਿਡ-19 ਖ਼ਿਲਾਫ਼ ਜੰਗ ’ਚ ਦੁਨੀਆ ਦੀ ਮਦਦ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮਿਲ ਕੇ ਕੰਮ ਕਰਨ ਤੇ ਗਿਆਨ ਸਾਂਝਾ ਕਰਕੇ ਕਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਿਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਨੇ ਇਸ ਹਫ਼ਤੇ ਐਲਾਨ ਕੀਤਾ ਸੀ ਕਿ ਉਸ ਵੱਲੋਂ ਸ੍ਰੀਲੰਕਾ, ਭੂਟਾਨ, ਮਾਲਦੀਵਜ਼, ਬੰਗਲਾਦੇਸ਼, ਨੇਪਾਲ, ਮਿਆਂਮਾਰ ਤੇ ਸੈਸ਼ੇਲਜ਼ ਨੂੰ ਕਰੋਨਾ ਵੈਕਸੀਨ ਦੀ ਸਪਲਾਈ ਕਰੇਗਾ। ਨੇਪਾਲ, ਬੰਗਲਾਦੇਸ਼, ਭੂਟਾਨ ਤੇ ਮਾਲਦੀਵਜ਼ ਨੂੰ ਭਾਰਤ ਵੱਲੋਂ ਕਰੋਨਾ ਦੀ ਵੈਕਸੀਨ ਪਹਿਲਾਂ ਹੀ ਭੇਜੀ ਜਾ ਚੁੱਕੀ ਹੈ। ਵਿਸ਼ਵ ਸਿਹਤ ਸੰਸਥਾ ਦੇ ਡਾਇਰੈਕਟਰ ਜਨਰਲ ਨੇ ਟਵੀਟ ਕੀਤਾ, ‘ਕੋਵਿਡ-19 ਖ਼ਿਲਾਫ਼ ਦੁਨੀਆ ਦੀ ਮਦਦ ਕਰਨ ਲਈ ਭਾਰਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ੁਕਰੀਆ। ਜੇਕਰ ਅਸੀਂ ਮਿਲ ਕੇ ਕੰਮ ਕਰੀਏ ਤਾਂ ਅਸੀਂ ਇਸ ਵਾਇਰਸ ਨੂੰ ਰੋਕ ਸਕਦੇ ਹਾਂ।’