ਕਰੋਨਾ ਦੀ ਮਾਹਾਂਮਾਰੀ

– ਭਗਵਾਨ ਸਿੰਘ ਤੱਗੜ

(ਸਮਾਜ ਵੀਕਲੀ)

– ਭਗਵਾਨ ਸਿੰਘ ਤੱਗੜ

ਕਰੋਨਾ ਦੀ ਆਈ ਮਾਹਾਂਮਾਰੀ,
ਘਰ ਘਰ ਸੱਥਰ ਬਿਸ਼ ਗਏ,
ਦੁਨਿਆਂ ਤੇ ਭੀੜ ਪਈ ਹੈ ਭਾਰੀ।

ਟੀਕੇ ਵੀ ਹਨ ਅਧੂਰੇ,
ਬੈੱਡ ਵੀ ਨਹੀਂ ਹਨ ਪੂਰੇ।
ਕੀ ਦੱਸਾਂ ਗੱਲ ਮੈਂ ਦਿਲ ਦੀ,
ਦਵਾਈ ਤੇ ਔਕਸੀਜਨ ਬਲੈਕ ਚ’ ਮਿਲਦੀ।
ਇੰਡਿਆ ਵਿਚ ਲੋਕ ਚੀਜਾਂ ਦੀ,
ਕਰ ਰਹੇ ਹਨ ਕਾਲਾ ਬਜਾਰੀ,
ਕਰੋਨਾ ਦੀ ਆਈ ਮਾਹਾਂਮਾਰੀ।

ਲੋਕ ਹਨ ਧੋਖਾ ਕਰ ਰਹੇ,
ਪਾਣੀ ਦੇ ਹਨ ਟੀਕੇ ਲੱਗ ਰਹੇ ।
ਹਜਾਰਾਂ ਲੋਕ ਰੋਜ ਮਰ ਰਹੇ
ਨਿਜੀ ਹੱਸਪਤਾਲਾਂ ਵਾਲੇ ਲੋਕਾਂ ਨੂੰ ਠੱਗ ਰਹੇ,
ਠੱਗਾਂ ਤੇ ਹੋਣੀ ਚਾਹੀਦੀ ਹੈ ਕਾਰਗੁਜਾਰੀ
ਕਰੋਨਾ ਦੀ ਆਈ ਮਾਂਹਾਂਮਾਰੀ ।

ਲੋਕ ਤਾਂ ਪਰਵਾਹ ਨਹੀਂ ਕਰਦੇ ,
ਸਾਰੇ ਹੀ ਇਕੱਠੇ ਹੋਕੇ ਖੜਦੇ।
ਲੋਕ ਕਾਨੂਨ ਨੂੰ ਨਹੀਂ ਹਨ ਮੰਨਦੇ,
ਦੱਸੋ ਫੇਰ ਕਿਵੇਂ ਹਟੂਗੀ ਇਹ ਬਿਮਾਰੀ ।
ਕਰੋਨਾ ਦੀ ਆਈ ਮਾਂਹਾਂਮਾਰੀ।

ਪਿੰਡਾਂ ਵਿਚ ਤਾਂ ਬੁਰਾ ਹਾਲ ਹੈ,
ਨਾ ਕੋਈ ਡਾਕਟਰ,
ਨਾ ਚੱਜ ਦਾ ਹੱਸਪਤਾਲ ਹੈ।
ਹੱਸਪਤਾਲਾਂ ਵਿਚ ਪਸੂ ਹਨ ਬੈਠੇ,
ਤੂੜੀ ਨਾਲ ਭਰੇ ਹਨ ਕੋਠੇ।
ਪੇਡੂੰਆਂ ਦੀ ਹੁੰਦੀ ਖੱਜਲ ਖੁਆਰੀ
ਕਰੋਨਾ ਦੀ ਆਈ ਮਾਂਹਾਂਮਾਰੀ।

ਭੇਸ ਬਦਲਕੇ ਆਉਂਦਾ ਹੈ ਕਰੋਨਾ,
ਰੋਜ ਨਵੇਂ ਰੰਗ ਦਿਖਾਉਂਦਾ ਕਰੋਨਾ।
ਸੁਣਿਆ ਹੈ ਚੀਨ ਵੱਲੋਂ ਆਇਆ ਹੈ ਕਰੋਨਾ,
ਹਰ ਪਾਸੇ ਪੈ ਗਿਆ ਰੋਣਾ ਧੋਣਾ ।
ਲੀਡਰ ਇਕ ਦੂਜੇ ਨੂੰ ਦੋਸ
ਦੇਈ ਜਾਂਦੇ ਵਾਰੋ ਵਾਰੀ,
ਕਰੋਨਾ ਦੀ ਆਈ ਮਾਂਹਾਂਮਾਰੀ।
ਲੀਡਰ ਹਨ ਰੈਲੀਆਂ ਕਰਦੇ
ਵੋਟਾਂ ਵਾਸਤੇ ਲੜ ਲੜ ਮਰਦੇ
ਭੀੜ ਇਕੱਠੀ ਕਰਕੇ ਤੋੜਿਆ ਵਾਅਦਾ
ਤੀਰਥਾਂ ਤੇ ਜਾਕੇ ਲੋਕ ਨਹੋਂਦੇ,
ਧਰਮਸਥਾਨਾ ਤੇ ਹਨ ਸੀਸ ਨਵੋਂਦੇ।
ਕਹਿੰਦੇ ਸਾਡਾ ਰੱਬ ਹੈ ਰਾਖਾ,
ਕਰੋਨਾ ਦਾ ਫੇਰ ਡਰ ਹੈ ਕਾਹਦਾ।
ਕੀ ਕਰੇ ਦੁਨਿਆ ਵਿਚਰੀ
ਕਰੋਨਾ ਦੀ ਆਈ ਮਾਂਹਾਂਮਾਰੀ।

ਨੋਕਰੀ ਅਤੇ ਵਪਾਰ ਬੰਦ ਹੋ ਗਏ,
ਲੋਕ ਘਰਾਂ ਚ’ਤੜੇ ਹੋਏ ਤੰਗ ਹੋ ਗਏ ।
ਮਜਦੂਰ ਸ਼ਹਿਰਾਂ ਤੋਂ ਪਲਾਇਨ ਕਰ ਗਏ,
ਮਜਦੂਰਾਂ ਚ’ ਵਧ ਗਈ ਸੀ ਬੇਕਾਰੀ ,
ਕਰੋਨਾ ਦੀ ਆਈ ਮਾਂਹਾਂਮਾਰੀ।

ਸੇਵਾਦਾਰਾਂ ਦੇ ਬਲਿਹਾਰੇ ਜਾਵਾਂ,
ਡਾਕਟਰਾਂ ਅਤੇ ਨਰਸਾਂ ਨੂੰ ਮੈਂ ਸੀਸ ਨਵਾਂਵਾਂ ।
ਪਹਿਲੀ ਕਤਾਰ ਦੇ ਕਾਮਿਆਂ ਨੂੰ ਮੈਂ ਦੇਵਾਂ ਦਵਾਂਵਾਂ,
ਜਿਨਾਂ੍ਹ ਬਚਾਈ ਦੁਨਿਆਂ ਸਾਰੀ,
ਕਰੋਨਾ ਦੀ ਆਈ ਮਾਂਹਾਂਮਾਰੀ।

ਜੇ ਤੁਸੀਂ ਹੱਥ ਧੋਈ ਜਾਉਂਗੇ,
ਸੈਨੀਟਾਈਜ਼ਰ ਲਾਈ ਜਾਉਂਗੇ।
ਮਾਸਕ ਤੁਸੀਂ ਪਾਈ ਜਾਉਂਗੇ,
ਦੂਰੀ ਤੁਸੀਂ ਬਣਾਈ ਜਾਉਂਗੇ।
ਟੀਕੇ ਤੂਸੀਂ ਲੁਆਈ ਜਾਉਂਗੇ,
ਫੇਰ ਘਟੂਗੀ ਇਹ ਬਿਮਾਰੀ।
ਕਰੋਨਾ ਦੀ ਆਈ ਮਾਂਹਾਂਮਾਰੀ।

Previous articleINDIA FACING TOUGH WATERS
Next articleਭਗਤ ਕਬੀਰ ਜੀ