ਨਵੀਂ ਦਿੱਲੀ (ਸਮਾਜ ਵੀਕਲੀ) : ਦੇਸ਼ ਵਿਚ ਤਿੰਨ ਮਹੀਨਿਆਂ ਮਗਰੋਂ ਅੱਜ ਕਰੋਨਾਵਾਇਰਸ ਦੇ 40 ਹਜ਼ਾਰ ਤੋਂ ਘੱਟ ਕੇਸ ਆਏ ਹਨ। ਇਸੇ ਦੌਰਾਨ ਅੱਜ ਲਗਾਤਾਰ ਦੂਜੇ ਦਿਨ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 500 ਤੋਂ ਘੱਟ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 36,470 ਨਵੇਂ ਕੇਸ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 79,46,429 ਹੋ ਗਈ ਹੈ। ਇਸੇ ਤਰ੍ਹਾਂ 488 ਹੋਰ ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 1,19,502 ਹੋ ਗਈ ਹੈ। 72,01,070 ਵਿਅਕਤੀ ਹੁਣ ਤਕ ਕਰੋਨਾ ਨੂੰ ਮਾਤ ਦੇ ਚੁੱਕੇ ਹਨ, ਜਿਸ ਨਾਲ ਦੇਸ਼ ਵਿਚ ਠੀਕ ਹੋਣ ਵਾਲਿਆਂ ਦੀ ਦਰ 90.62 ਫ਼ੀਸਦੀ ਹੋ ਗਈ ਹੈ। ਮੌਤ ਦਰ 1.50 ਫ਼ੀਸਦੀ ਹੈ। ਪਿਛਲੇ ਪੰਜ ਦਿਨਾਂ ਤੋਂ ਸਰਗਰਮ ਕੇਸਾਂ ਦੀ ਗਿਣਤੀ 7 ਲੱਖ ਤੋਂ ਹੇਠਾਂ ਬਣੀ ਹੋਈ ਹੈ। ਇਸ ਸਮੇਂ ਦੇਸ਼ ਵਿਚ ਕਰੋਨਾ ਦੇ ਸਰਗਰਮ ਕੇਸਾਂ ਦੀ ਗਿਣਤੀ 6,25,857 ਹੈ।
HOME ਕਰੋਨਾ: ਤਿੰਨ ਮਹੀਨਿਆਂ ਮਗਰੋਂ ਦੇਸ਼ ’ਚ 40 ਹਜ਼ਾਰ ਤੋਂ ਘਟੇ ਕਰੋਨਾ ਕੇਸ