ਕਰੋਨਾ ਕਾਰਨ 58.9 ਫ਼ੀਸਦੀ ਸਿਹਤਮੰਦ ਵਿਅਕਤੀਆਂ ਦੀ ਮੌਤ ਹੋਈ

ਨਵੀਂ ਦਿੱਲੀ ,ਸਮਾਜ ਵੀਕਲੀ: ਮਹਾਮਾਰੀ ਦੌਰਾਨ ਸਵਾ ਤਿੰਨ ਲੱਖ ਤੋਂ ਜ਼ਿਆਦਾ ਮੌਤਾਂ ਹੋਣ ਮਗਰੋਂ ਆਈਏਐੱਨਐੱਸ-ਸੀਵੋਟਰ ਵੱਲੋਂ ਕੀਤੇ ਗਏ ਸਰਵੇਖਣ ’ਚ ਖ਼ੁਲਾਸਾ ਹੋਇਆ ਹੈ ਕਿ 58.9 ਫ਼ੀਸਦੀ ਸਿਹਤਮੰਦ ਵਿਅਕਤੀਆਂ ਦੀ ਜਾਨ ਕਰੋਨਾ ਕਾਰਨ ਗਈ ਹੈ। ਲਾਗ ਲੱਗਣ ਤੋਂ ਪਹਿਲਾਂ ਇਹ ਵਿਅਕਤੀ ਬਿਲਕੁਲ ਤੰਦਰੁਸਤ ਸਨ। ਮ੍ਰਿਤਕਾਂ ’ਚੋਂ 10.9 ਫ਼ੀਸਦ ਨੂੰ ਕੋਈ ਗੰਭੀਰ ਬਿਮਾਰੀ ਨਹੀਂ ਸੀ ਪਰ ਉਹ ਪੂਰੀ ਤਰ੍ਹਾਂ ਨਾਲ ਸਿਹਤਮੰਦ ਵੀ ਨਹੀਂ ਸਨ। ਇਸੇ ਤਰ੍ਹਾਂ 17.5 ਫ਼ੀਸਦ ਵਿਅਕਤੀ ਗੰਭੀਰ ਰੋਗਾਂ (ਦਿਲ, ਸ਼ੂਗਰ, ਟੀਬੀ, ਕੈਂਸਰ ਆਦਿ) ਤੋਂ ਪੀੜਤ ਸਨ ਜਦਕਿ 13.3 ਫ਼ੀਸਦ ਨੂੰ ਕਿਸੇ ਰੋਗ ਦੀ ਕੋਈ ਜਾਣਕਾਰੀ ਨਹੀਂ ਸੀ।

ਸਰਵੇਖਣ ਮੁਤਾਬਕ 21.2 ਫ਼ੀਸਦ ਮੌਤਾਂ 66 ਸਾਲ ਤੋਂ ਉਪਰ ਦੇ ਵਰਗ ’ਚ ਹੋਈਆਂ ਹਨ। ਇਸੇ ਤਰ੍ਹਾਂ 36 ਤੋਂ 45 ਉਮਰ ਵਰਗ ਦੇ 19.1 ਫ਼ੀਸਦ, 56 ਤੋਂ 65 ਉਮਰ ਵਰਗ ਦੇ 18.3 ਫ਼ੀਸਦ ਅਤੇ 46 ਤੋਂ 55 ਉਮਰ ਦੇ 16.1 ਫ਼ੀਸਦ ਵਿਅਕਤੀ ਕਰੋਨਾ ਕਾਰਨ ਦਮ ਤੋੜ ਗਏ। ਅਧਿਐਨ ’ਚ ਇਹ ਖ਼ੁਲਾਸਾ ਹੋਇਆ ਹੈ ਕਿ ਸਭ ਤੋਂ ਜ਼ਿਆਦਾ ਮੌਤਾਂ 45 ਸਾਲ ਤੋਂ ਘੱਟ ਉਮਰ ਵਰਗ ’ਚ ਹੋਈਆਂ ਹਨ ਜੋ ਕੁੱਲ ਮੌਤਾਂ ਦਾ 36 ਫ਼ੀਸਦ ਅੰਕੜਾ ਬਣਦਾ ਹੈ। ਇਸ ਤੋਂ ਬਾਅਦ 46 ਤੋਂ 65 ਉਮਰ ਵਰਗ ’ਚ 34.4 ਫ਼ੀਸਦ ਅਤੇ ਵਧੇਰੇ ਉਮਰ ਵਰਗ ’ਚ 21 ਫ਼ੀਸਦ ਵਿਅਕਤੀਆਂ ਦੀ ਮੌਤ ਹੋਈ ਹੈ। ਇਹ ਸਰਵੇਖਣ ਪਹਿਲੀ ਜਨਵਰੀ ਤੋਂ 27 ਮਈ ਵਿਚਕਾਰ ਪੂਰੇ ਦੇਸ਼ ’ਚ ਕੀਤਾ ਗਿਆ ਸੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰੋਨਾ ਵੈਕਸੀਨ ਦੀਆਂ ਕਰੀਬ 12 ਕਰੋੜ ਖੁਰਾਕਾਂ ਜੂਨ ਵਿੱਚ ਮਿਲਣਗੀਆਂ
Next articleਪੰਜਾਬ ’ਚ 127 ਅਤੇ ਹਰਿਆਣਾ ਵਿੱਚ 89 ਹੋਰ ਮੌਤਾਂ