ਪੇਈਚਿੰਗ (ਸਮਾਜ ਵੀਕਲੀ) : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਨਵੇਂ ਸਾਲ ਦੇ ਸੰਬੋਧਨ ਦੌਰਾਨ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਦੇ ਬਾਵਜੂਦ ਚੀਨ ਨੇ ਲੰਘੇ ਸਾਲ ਵਿੱਚ ਆਪਣੀ ਆਰਥਿਕ ਵਿਕਾਸ ਦਰ ਵਿਕਸਤ ਕਰਨ ਅਤੇ ਪੇਂਡੂ ਗ਼ਰੀਬੀ ਦੂਰ ਕਰਨ ਵਿੱਚ ਵੱਡੀ ਪੱਧਰੀ ’ਤੇ ਤਰੱਕੀ ਕੀਤੀ ਹੈ। ਆਪਣੇ ਦਫ਼ਤਰ ਤੋਂ ਕੌਮੀ ਪੱਧਰੀ ਟੈਲੀਵਿਜ਼ਨ ’ਤੇ ਸੰਬੋਧਨ ਕਰਦਿਆਂ ਸ਼ੀ ਨੇ ਕਿਹਾ ਕਿ ਸਾਲ 2020 ਵਿੱਚ ਸਕਾਰਾਤਮਕ ਆਰਥਿਕ ਵਿਕਾਸ ਦਰਜ ਕਰਨ ਵਾਲਾ ਚੀਨ ਪਹਿਲੀ ਪ੍ਰਮੁੱਖ ਆਰਥਿਕਤਾ ਬਣ ਗਿਆ ਹੈ। ਇਸ ਸਾਲ ਦੇਸ਼ ਦਾ ਘਰੇਲੂ ਸਕਲ ਉਤਪਾਦ 100 ਖਰਬ ਯੁਆਨ (ਤਕਰੀਬਨ 14 ਖਰਬ ਡਾਲਰ) ਰਹਿਣ ਦਾ ਅਨੁਮਾਨ ਹੈ। ਕੌਮਾਂਤਰੀ ਮੁਦਰਾ ਫੰਡ ਨੇ ਭਵਿੱਖਬਾਣੀ ਕੀਤੀ ਸੀ ਕਿ ਚੀਨ ’ਚ ਵਿਕਾਸ ਦਰ 2020 ਵਿੱਚ 1.9 ਫ਼ੀਸਦ ਨਾਲ ਵਿਕਸਤ ਹੋਵੇਗੀ।
HOME ਕਰੋਨਾਵਾਇਰਸ ਮਹਾਮਾਰੀ ਦੇ ਬਾਵਜੂਦ ਚੀਨ ਦੀ ਆਰਥਿਕ ਵਿਕਾਸ ਦਰ ਸ਼ਲਾਘਾਯੋਗ: ਸ਼ੀ