ਕਰਿਸ਼ੀ ਪਰੇਡ

ਜੋਗਿੰਦਰ ਸਿੰਘ ਸੰਧੂ ਕਲਾਂ

(ਸਮਾਜ ਵੀਕਲੀ)

ਚਲੋ ਪੰਜਾਬੀਓ ਦਿੱਲੀ ਚੱਲੀਏ

ਇਸ ਵਾਰ ਗਣਤੰਤਰ ਪਰੇਡ ਨਹੀ

ਕਿਸਾਨਾਂ ਨੇ ਕਰਨੀ ਪਰੇਡ ਇਸ ਵਾਰ

ਕਰਿਸ਼ੀ ਪਰੇਡ ਦੀ ਸੋਭਾ ਵਧਾਵਾਂਗੇ

ਇਸ ਪਰੇਡ ਵਿੱਚ ਵੱਧ ਤੋਂ ਵੱਧ ਹਿੱਸਾ ਪਾਵਾਂਗੇ

ਪੂਰੀ ਤਰ੍ਹਾਂ ਸਫਲ ਬਣਾਵਾਂਗੇ

ਟਰੈਕਟਰ ਟਰਾਲੀਆਂ ਤੇ ਘੱਤ ਦਿਓ ਵਾਹੀਰਾਂ

ਪਾਉਣੀਆਂ ਸਰਕਾਰਾਂ ਦੀਆਂ ਪਤੀੜਾਂ

ਸਾਡੀ ਰੋਟੀ, ਸਾਡੀਆਂ ਖਾਹ ਖਾਹ ਖੀਰਾਂ

ਸਾਡੇ ਅਰਮਾਨ,ਸਾਡੀਆਂ ਖਵਾਹਿਸ਼ਾਂ ਕਰਦੀ ਪਈ ਲੀਰਾਂ

ਮਾਂ ਭੂਮੀ ਦੀ ਹਿੱਕ ਚ, ਕਾਨੂੰਨ,ਲੱਗੇ ਇਹ ਵਾਗੂ ਤੀਰਾਂ

ਬਿਨਾਂ ਰਾਜਨੀਤਕ ਝੂਠੇ, ਮਕਾਂਰ ਦਲਾਂ ਤੋਂ

ਅਸੀਂ ਸਭ ਰਲ ਮਿਲ ਹਿੱਕ ਦੇ ਜੋਰ ਦਿਖਾਵਾਂਗੇ

ਕਰਿਸ਼ੀ ਪਰੇਡ ਦੀ ਸੋਭਾ ਵਧਾਵਾਂਗੇ

ਇਸ ਪਰੇਡ ਵਿੱਚ ਵੱਧ ਤੋਂ ਵੱਧ ਹਿੱਸਾ ਪਾਵਾਂਗੇ

ਪੂਰੀ ਤਰ੍ਹਾਂ ਸਫ਼ਲ ਬਣਾਵਾਂਗੇ

ਝੂਲਣ ਚਾਰੇ ਪਾਸੇ, ਏਕਤਾ ਵਾਲੇ ਝੰਡੇ ਹੀ ਝੰਡੇ

ਮਿਲ ਗਈਆਂ ਭਾਈਚਾਰਕ ਸ਼ਾਝਾਂ, ਜੁੜ ਗਏ ਨੇ ਕੰਧੈ

ਦੰਗੇ, ਫੁੱਟ ਪਾਓ ਦੀ ਨੀਤੀ,ਸਮਝ ਗਏ ਹਰ ਧਰਮ ਦੇ ਬੰਦੇ

ਖੁਸ਼ਹਾਲ ਪਿਆਰੇ ਦੇਸ਼ ਨੂੰ, ਡੁੱਬਣ ਦੇ ਬਸ ਲਾ ਤਾ ਕੰਡੋ

ਫਿਰ ਤੋਂ ਗੁਲਾਮ ਹੋ ਜਾਵਾਂਗੇ, ਜੇ ਰੋਕੇ ਨਾ ਇਹਨਾਂ ਦੇ ਕਾਲੇ ਧੰਦੇਂ

ਸੰਧੂ ਕਲਾਂ ਦੇਵੇ ਹੋਕਾ, ਹਰ ਰਾਜ ਦੇ ਕਿਸਾਨੋ

ਛੱਡੋ ਸਭ ਦਲ, ਕਿਸਾਨਾਂ ਦਾ ਦਲ ਬਣਾਵਾਂਗੇ

ਮਾੜੇ ਨੇ ਸਭ ਰਾਜਨੀਤਕ ਦਲ ਪਿੰਡਾਂ ਵਿੱਚੋਂ ਭਜਾਵਾਂਗੇ

ਕਰਿਸੀ ਪਰੇਡ ਦੀ ਸ਼ੋਭਾ ਵਧਾਵਾਂਗੇ

ਇਸ ਪਰੇਡ ਵਿੱਚ ਵੱਧ ਤੋਂ ਵੱਧ ਹਿੱਸਾ ਪਾਵਾਂਗੇ

ਪੂਰੀ ਤਰ੍ਹਾਂ ਸਫ਼ਲ ਬਣਾਵਾਂਗੇ

 

ਜੋਗਿੰਦਰ ਸਿੰਘ ਸੰਧੂ ਕਲਾਂ (ਬਰਨਾਲਾ)

9878302324

Previous articleCalifornia coronavirus cases close to 3mn
Next articleਅਪਾਹਿਜ ਇਨਸਾਨ ਨਹੀਂ ਸੋਚ ਹੁੰਦੀ ਹੈ…..