ਕਰਮਯੋਗੀ

(ਸਮਾਜ ਵੀਕਲੀ)

ਸੱਚੇ ਸੁੱਚੇ ਮਿਹਨਤੀ ਲੋਕ ਹੁੰਦੇ ਕਰਮਯੋਗੀ,
ਉਪਰੋ ਉਪਰੋ ਕੁੜੱਤਣ ਭਾਵੇਂ ਦਿਖਾਉਂਦੇ ਨੇ ।
ਦਿਖਾਵੇ ਵਾਲੇ ਲਾਲਚੀ ਰਹਿਣ ਨਿਵ ਨਿਵ ਕੇ,
ਬੇਲੋੜੇ ਅਡੰਬਰ ਸਦਾ ਰਚਾਉਂਦੇ ਨੇ।

ਖੇਤੀਬਾੜੀ ‘ਚ ਦਿਨ ਰਾਤ ਰਹਿਣ ਖੱਪਦੇ,
ਫਸਲਾਂ ਆਪਣੀਆਂ ਜੂਏ ਤੇ ਲਾਉਦੇ ਨੇ।
ਬੇਮੌਸਮੀ ਬਰਸਾਤਾਂ ਦੀ ਡੋਰੀ ਛੱਡ ਕੇ ਰੱਬ ਤੇ,
ਗਰਮੀ ਸਰਦੀ ਆਪਣੇ ਪਿੰਡੇ ਤੇ ਹੰਢਾਵਦੇ ਨੇ।

ਸਿੱਖਿਆ ਖੇਤਰ ‘ਚ ਵੀ ਮਿਲਣ ਅਜਨਬੀ,
ਸਾਰੇ ਸੁਖ ਤਿਆਗ ਕੇ ਕਰਨ ਕਿੱਤਾ।
ਸਮਰਪਿਤ ਕਰਨ ਪਹਿਲ ਦੇ ਆਧਾਰ ਤੇ ਸੇਵਾਵਾਂ,
ਦੁਨਿਆਵੀ ਭੁੱਖ ਤੋਂ ਨਿਰਲੇਪ, ਰੱਬ ਸਭ ਕੁਝ ਦਿੱਤਾ।

ਹੋਰ ਬਹੁਤ ਸਾਰੇ ਖੇਤਰ ਕਰਮੀਆਂ ਦੇ,
ਜਾਨ ਹੂਲ ਕੇ ਕਰਨ ਕੰਮ ਧੰਦੇ।
ਵਾਹ ਪੈਣ ਤੇ ਹੀ ਸੱਭ ਬੁਝ ਸਕਦੇ,
ਕੌਣ ਕਰਮਯੋਗੀ, ਕੌਣ ਮੁਫ਼ਤਖੋਰੇ ਬੰਦੇ।

ਘਰ ਵਾਲੀ ਦੀਆਂ ਰਮਜ਼ਾਂ ਸਮਝ ਜਾਣ ਜੇਹੜੇ,
ਉਹ ਵੀ ਇਸ ਕਤਾਰ ਦੇ ਕਰਮ-ਜੋਗੀ।
ਗੱਡੀ ਜਿਹੜੀ ਦੇ ਪਈਏ ਚਲਣ ਰੱਲਕੇ,
ਬਣੇ ਰਹਿਣ ਸਦਾ ਖੁਸ਼ੀਆਂ ਨਿਆਮਤਾਂ ਦੇ ਭੋਗੀ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲ੍ਹਾ ਪਟਿਆਲਾ
ਫੋਨ ਨੰਬਰ: 9878469639

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੇਰੀ ਮਾਂ ਦੀਏ ਬੋਲੀਏ..
Next articleਗੁਰੂ ਹਰਕ੍ਰਿਸ਼ਨ ਸਕੂਲ ‘ਚ ਫੈਮਿਲੀ ਡੇ ਅਤੇ ਗਾਂਧੀ ਜਯੰਤੀ ਮਨਾਈ