ਹੁਸੈਨਪੁਰ (ਸਮਾਜ ਵੀਕਲੀ) (ਕੌੜਾ)-ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਰਕਾਰੀ ਮਿਡਲ ਸਕੂਲ ਕਰਮਜੀਤਪੁਰ ਦੇ ਸਕੱਤਰ ਸ਼੍ਰੀ ਨਰੇਸ਼ ਕੁਮਾਰ ਕੋਹਲੀ ਅਤੇ ਚੇਅਰਮੈਨ ਰਣਜੀਤ ਕੌਰ ਦੀ ਅਗਵਾਈ ਹੇਠ ਅਧਿਆਪਕ ਮਾਪੇ ਮਿਲਣੀ ਕਰਵਾਈ ਗਈ ਇਸ ਮੀਟਿੰਗ ਵਿੱਚ ਕਰੋਨਾ ਵਾਇਰਸ ਦੀਆਂ ਹਦਾਇਤਾਂ ਦਾ ਪਾਲਣ ਕੀਤਾ ਗਿਆ ਹੈ ਮੀਟਿੰਗ ਨੂੰ ਸੰਬੋਧਨ ਕਰਦੇ ਸ਼੍ਰੀ ਨਰੇਸ਼ ਕੋਹਲੀ ਸਕਤਰ ਨੇ ਮਾਪਿਆਂ ਨੂੰ ਸਿੱਖਿਆ ਵਿਭਾਗ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਸਕੂਲ ਵਿੱਚ ਆਨ ਲਾਇਨ ਸਿਖਿਆ ਮਿਡ ਡੇ ਮੀਲ ਪੜੋ ਪੰਜਾਬ ਕਿਤਾਬਾਂ ਦੀ ਵੰਡ ਪੰਜਾਬ ਅਜੀਵਮੈਟ ਸਰਵੇ ਪ੍ਰੀਖਿਆ ਨਵੰਬਰ ਬਾਰੇ ਦੱਸਿਆ ਮਾਪਿਆਂ ਨੂੰ ਸਕੂਲ ਦੇ ਵਿਕਾਸ ਬਾਰੇ ਵੀ ਦੱਸਿਆ ਗਿਆ ਵਿਦਿਆਰਥੀਆਂ ਨੂੰ ਸਰਦੀਆਂ ਦੀਆਂ ਵਰਦੀਆਂ ਦੀ ਵੰਡ ਕੀਤੀ ਗਈ ਇਸ ਮੌਕੇ ਮਨੋਜ ਸ਼ਰਮਾ ਸਰਪੰਚ ਸੁਖਵਿੰਦਰ ਕੋਰ ਨਰੇਸ਼ ਕੋਹਲੀ ਰਣਜੀਤ ਕੌਰ ਜੋਗਿੰਦਰ ਸਿੰਘ ਬਲਜਿੰਦਰ ਸਿੰਘ ਕਿਰਨਦੀਪ ਸਿੰਘ ਬਲਜਿੰਦਰ ਸਿੰਘ ਬਖਸ਼ੀਸ ਸਿੰਘ ਸੁਰਜੀਤ ਕੋਰ ਜਸਵਿੰਦਰ ਕੋਰਅਨੀਤਾ ਹਾਜਰ ਸਨ