ਕਰਨਾਟਕ ਦੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਤੇ ਰਿਸ਼ਤੇਦਾਰ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼

ਬੰਗਲੌਰ (ਸਮਾਜ ਵੀਕਲੀ) : ਕਰਨਾਟਕ ਦੇ ਮੁੱਖ ਮੰਤਰੀ ਬੀਐੱਸ ਯੇਡੀਯੁਰੱਪਾ ਦੇ ਰਾਜਨੀਤਿਕ ਸਕੱਤਰ ਅਤੇ ਰਿਸ਼ਤੇਦਾਰ ਐੱਨਆਰ ਸੰਤੋਸ਼ ਨੇ ਸ਼ੁੱਕਰਵਾਰ ਰਾਤ ਨੂੰ ਖੁ਼ਦਕੁਸ਼ੀ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲੀਸ ਮੁਤਾਬਕ ਉਸ ਨੂੰ ਆਪਣੀ ਡਾਲਰਜ਼ ਕਲੋਨੀ ਰਿਹਾਇਸ਼ ਵਿਖੇ ਬੇਹੋਸ਼ ਹੋਣ ’ਤੇ ਪਰਿਵਾਰ ਨੇ ਉਸ ਨੂੰ ਨਿੱਜੀ ਹਸਪਤਾਲ ਪਹੁੰਚਾਇਆ। ਸ੍ਰੀ ਯੇਡੀਯੁਰੱਪਾ ਆਪਣੇ ਰਿਸ਼ਤੇਦਾਰ ਦਾ ਹਾਲ ਪੁੱਛਣ ਲਈ ਹਸਪਤਾਲ ਪੁੱਜੇ। ਸੂਤਰਾਂ ਅਨੁਸਾਰ ਸੰਤੋਸ਼ ਨੇ ਨੀਂਦ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ।

Previous articleਮਹਾਰਾਸ਼ਟਰ ’ਚ ਐੱਨਸੀਪੀ ਦੇ ਵਿਧਾਇਕ ਦੀ ਕਰੋਨਾ ਕਾਰਨ ਮੌਤ
Next articleਬੀਬੀ ਜਗੀਰ ਕੌਰ ਚੌਥੀ ਵਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਬਣੀ