ਰੋਪੜ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਕਰੋਨਾ ਮਹਾਂਮਾਰੀ ਦੇ ਕਾਰਨ ਪੂਰੀ ਦੁਨੀਆ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ । ਉਥੇ ਮਾਂ ਖੇਡ ਕਬੱਡੀ ਦੇ ਖਿਡਾਰੀਆਂ ਕੁਮੈਂਟੇਟਰਾਂ ਰੈਫਰੀਆ ਲਾਈਵ ਵਾਲੇ ਸਾਊਡ ਬੈਰੀਕੇਡ ਵਾਲੇ ਆਪਣੇ ਘਰਾਂ ਵਿਚ ਰਹਿਕੇ ਫਾਕੇ ਕੱਟਣ ਲਈ ਮਜਬੂਰ ਹਨ ।ਕਬੱਡੀ ਦੇ ਸਿਰ ਤੋ ਜਿਥੇ ਖਿਡਾਰੀਆਂ ਦੀ ਰੌਜੀ ਰੋਟੀ ਚਲਦੀ ਹੈ । ਉਥੇ ਹੀ ਇਸ ਖੇਡ ਨਾਲ ਜੁੜੇ ਹਰ ਇਕ ਸ਼ਖਸ਼ ਦੀ ਵੀ ਰੋਟੀ ਚਲਦੀ ਹੈ । ਅਨੇਕਾਂ ਪਰਿਵਾਰ ਕਬੱਡੀ ਖੇਡ ਦੇ ਸਿਰ ਤੇ ਗੁਜਾਰਾ ਕਰਦੇ ਹਨ ।ਪਰ ਇਕ ਸਾਲ ਤੋ ਵੱਧ ਸਮਾਂ ਹੋ ਗਿਆ । ਸਰਕਾਰ ਨੇ ਖੇਡ ਮੇਲੇ ਕਰਵਾਉਣ ਤੇ ਰੋਕ ਲਗਾ ਰੱਖੀ ਹੈ । ਜਦ ਕਿ ਸ਼ਰਾਬ ਦੇ ਠੇਕੇ ਤੇ ਹੋਰ ।ਕਾਰੋਬਾਰ ਆਮ ਵਾਂਗ ਚਲਦੇ ਹਨ ।
ਸਕੂਲ ਕਾਲਜ ਵੀ ਬੰਦ ਕਰ ਕੇ ਬੱਚਿਆ ਦੀ ਪੜ੍ਹਾਈ ਦਾ ਨੁਕਸਾਨ ਕੀਤਾ ਜਾ ਰਿਹਾ ਹੈ ।ਦੋ ਸਾਲ ਤੋ ਬਿਨਾ ਪੇਪਰ ਲਏ ਵਿਦਿਆਰਥੀਆ ਨੂੰ ਪਾਸ ਕੀਤਾ ਜਾ ਰਿਹਾ । ਸਰਕਾਰ ਨੂੰ ਚਾਹੀਦਾ ਹੈ ਇਸ ਸਮੇ ਕਬੱਡੀ ਖਿਡਾਰੀਆ ਤੇ ਇਸ ਨਾਲ ਜੁੜੇ ਹਰ ਇਕ ਇਨਸਾਨ ਦੀ ਸਾਰ ਲਈ ਜਾਵੇ ।ਇਸ ਮੀਟਿੰਗ ਵਿੱਚ ਬਾਪੂ ਪ੍ਰੀਤਮ ਭਲਵਾਨ ਸਮਸ਼ਪੁਰ, ਕਬੱਡੀ ਪਰਮੋਟਰ ਅਵਤਾਰ ਪੋਜੇਵਾਲ, ਕੁਮੈਂਟੇਟਰ ਮਨਜੀਤ ਸਿੰਘ ਕੰਗ, ਅਮਨ ਕੁੱਲੇਵਾਲੀਆ, ਕਬੱਡੀ ਪ੍ਰਮੋਟਰ ਬਿੱਟੂ ਭੋਲੇਵਾਲ, ਦਵਿੰਦਰ ਸਿੰਘ ਕੋਚ ਚਮਕੌਰ ਸਾਹਿਬ, ਗੱਗੀ ਕਿਸਾਨ ਸਟੀਲ ਪਟਿਆਲਾ, ਕਬੱਡੀ ਖਿਡਾਰੀ ਕਾਲਾ ਹਰੀਗੜ੍ਹ ਕਿੰਗਣ, ਵਿਜੇ ਭਾਦਸੋ, ਗੁਰਵਿੰਦਰ ਰਾਏ ਸੁੱਧਾ ਮਾਜਰਾ ਸ਼ਾਮਿਲ ਸਨ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly