ਭੁਲਾਣੇ ਦੇ 13 ਵੇ ਸਾਲਾਨਾ ਕਬੱਡੀ ਗੋਲਡ ਕੱਪ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਹੋਇਆ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਕਲਗੀਧਰ ਸਪੋਰਟਸ ਐਂਡ ਕਲਚਰਲ ਕਲੱਬ ( ਰਜਿ.) ਭੁਲਾਣਾ (ਕਪੂਰਥਲਾ) ਵੱਲੋਂ 2 ਫਰਵਰੀ 2021 ਨੂੰ ਕਰਵਾਏ ਜਾ ਰਹੇ 13ਵੇਂ ਸਲਾਨਾ ਕਬੱਡੀ ਗੋਲਡ ਕੱਪ ਸਬੰਧੀ ਅੱਜ ਪ੍ਰਬੰਧਕਾਂ ਦੀ ਅਹਿਮ ਮੀਟਿੰਗ ਦੌਰਾਨ ਕਬੱਡੀ ਕੱਪ ਦੇ ਕਨਵੀਨਰ ਜੈਲਾ ਭੁਲਾਣਾ ਅਤੇ ਸਹਿ ਕਨਵੀਨਰ ਕੁਲਦੀਪ ਸਿੰਘ ਟੋਪੂ ਨੇ ਦੱਸਿਆ ਕਿ ਐਨ ਆਰ ਆਈਜ਼ ਵੀਰਾਂ, ਖੇਡ ਪ੍ਰਮੋਟਰਾਂ, ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 2 ਫਰਵਰੀ ਨੂੰ ਭੁਲਾਣਾ (ਕਪੂਰਥਲਾ) ਦੇ ਖੇਡ ਮੈਦਾਨ ਵਿਚ ਕਰਵਾਏ ਜਾ ਰਹੇ 13ਵੇਂ ਸਲਾਨਾ ਕਬੱਡੀ ਗੋਲਡ ਕੱਪ ਵਿੱਚ ਕਬੱਡੀ ਕੱਪ ਦੌਰਾਨ ਲੱਕੀ ਕੂਪਨ ਡਰਾਅ ਵਿਚ ਮੋਟਰਸਾਈਕਲ ਕੱਢੇ ਜਾਣਗੇ ।
ਉਨ੍ਹਾਂ ਦੱਸਿਆ ਕਿ ਹਰਬੰਸ ਸਿੰਘ ਮੈਰੀ ਪੁਰ , ਪੰਡਤ ਲਾਭ ਚੰਦ ਥਿਗਲੀ, ਮੰਗਾ ਦੰਦੂਪੁਰ, ਕੁਲਵਿੰਦਰ ਸਿੰਘ ਮੈਰੀਪੁਰ, , ਗੁਨਿੰਦਰਪਾਲ ਸਿੰਘ ਡਿੰਪਲ, ਹਕੂਮਤ ਸਿੰਘ ਬਾਜਵਾ, ਰੂਪ ਸਿੰਘ ਗਿੱਲ, ਨਿਰਮਲ ਸਿੰਘ ਗੁਰਾਇਆ, ਮੋਹਣ ਸਿੰਘ ਸਾਬਕਾ ਸਰਪੰਚ, ਰਛਪਾਲ ਪਾਲੀ ਚੀਮਾ, ਚਰਨਜੀਤ ਸੋਨੂੰ ਚੀਮਾ, ਮਾਨ ਸਿੰਘ ਚੀਮਾ, ਮਨੂੰ ਜਲੰਧਰ, ਦੀਪਕ ਦੀਨਾਨਗਰ, ਸੁਖਦੀਪ ਸਿੰਘ ਬਾਜਵਾ, ਬਲਜਿੰਦਰ ਆਰਸੀਐਫ, ਵਿਸ਼ਵਜੀਤ ਜਲੰਧਰ, ਰਮਨਦੀਪ ਸਿੰਘ ਆਰ ਸੀ ਐੱਫ , ਅਮ੍ਰਿਤਪਾਲ ਆਰ ਸੀ ਐਫ, ਇੰਦਰਪਾਲ ਬਾਜਵਾ ਆਦਿ ਦੇ ਆਰਥਿਕ ਸਹਿਯੋਗ ਨਾਲ ਕਰਵਾਏ ਜਾ ਰਹੇ ਉਕਤ ਸਲਾਨਾ ਕਬੱਡੀ ਗੋਲਡ ਕੱਪ ਵਿੱਚ ਨਾਮਵਰ ਕਬੱਡੀ ਅਕੈਡਮੀਆਂ ਅਤੇ ਕਲੱਬਾਂ ਦੇ ਆਕਰਸ਼ਕ ਮੁਕਾਬਲੇ ਹੋਣਗੇ , ਜਿਨ੍ਹਾਂ ਦੀਆਂ ਜੇਤੂ ਕਲੱਬਾਂ ਨੂੰ ਲੱਖਾਂ ਰੁਪਏ ਦੇ ਨਗਦ ਰਾਸ਼ੀ ਇਨਾਮ ਦੇ ਕੇ ਸਨਮਾਨਤ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਹਾਜ਼ਰ ਸਾਬਕਾ ਸਰਪੰਚ ਜਸਵੰਤ ਸਿੰਘ ਚਾਹਲ, ਹਰਭਜਨ ਸਿੰਘ ਭਾਣੋ ਲੰਗਾ, ਪਿਆਰਾ ਸਿੰਘ ਸ਼ਾਹ, ਰੂਪ ਸਿੰਘ ਗਿੱਲ, ਅਮਰਜੀਤ ਸਿੰਘ ਨਾਹਰ, ਡਾਕਟਰ ਸਲਵਿੰਦਰ ਸਿੰਘ ਮੱਲੀ ਆਦਿ ਨੇ ਦੱਸਿਆ ਕਿ 13ਵੇਂ ਸਲਾਨਾ ਗੋਲਡ ਕਬੱਡੀ ਕੱਪ ਦੀਆਂ ਤਿਆਰੀਆਂ ਜੋਰਾਂ ਉੱਤੇ ਚੱਲ ਰਹੀਆਂ ਹਨ ਅਤੇ ਖੇਡ ਪ੍ਰਮੋਟਰਾਂ ਖਿਡਾਰੀਆਂ ਖੇਡ ਪ੍ਰੇਮੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।