ਕਬਿੱਤ

ਸੋਨੂੰ ਮੰਗਲ਼ੀ

(ਸਮਾਜ ਵੀਕਲੀ)

ਰਹਿੰਦੀਆਂ ਤਿਆਰ ਦੇਗਾਂ ਆਏ ਗਏ ਵਾਸਤੇ
ਚੜ੍ਹ ਆਇਆਂ ਵਾਸਤੇ ਤਿਆਰ ਰਹਿਣਾਂ ਤੇਗ ਨੇ
ਸਾਹੀਂ ਸਰਹਿੰਦ ਸਾਡੇ , ਸੀਨੇ ਚਮਕੌਰ ਵੱਸੇ
ਜਿਸਮਾਂ ਦੇ ਉੱਤੇ ਵੱਸੇ   ਸਿਰਸਾ ਦੇ ਵੇਗ ਨੇ
ਠੰਡੜੇ  ਬੁਰਜ਼ ਵਿੱਚ  ਹੌਂਸਲੇ ਨਾ ਸੀਤ ਹੋਏ
ਨਾ ਸਿੱਦਕ ਡੁਲਾਏ ਸਾਡੇ ਕੰਡਿਆਂ ਦੀ ਸੇਜ ਨੇ
ਓਸ ਅਫ਼ਗਾਨ ਵਿੱਚ ਕੇਸਰੀ ਝੁਲਾਏ ਝੰਡੇ
ਜਿਸ ਅੱਗੇ ਥੱਕ ਹਾਰ ਬੈਠੇ ਅੰਗਰੇਜ਼ ਨੇ
ਤੇਰਿਆਂ ਨਗਾਰਿਆਂ ਤੋਂ , ਕੰਬੇ ਬਾਈ ਧਾਰ ਸਾਰਾ
ਮਾਧੋ ਨੂੰ ਬਣਾਇਆ ਬੰਦਾ ,   ਮੁਖੜੇ ਦੇ ਤੇਜ਼ ਨੇ
“ਮੰਗਲ਼ੀ ਦੇ ਸੋਨੂੰ ” ਮੱਥਾ ਖ਼ਾਲਸੇ ਨਾਲ ਲਾਉਣ ਵਾਲ਼ੇ
ਮਾਰ  ਮਾਰ ਤੇਗਾਂ   ਦਿੱਤੇ  ,    ਨਰਕਾਂ ਨੂੰ  ਭੇਜ   ਨੇ
ਲਿਖਤ : ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ 
ਲੁਧਿਆਣਾ
ਫੋਨ 8194958011
Previous articleਹਾਏ ਅੰਗਰੇਜ਼ੀ ?
Next article‘ ਹੱਕ ਦਿੱਲੀਏ ‘ ਗੀਤ ਨਾਲ਼ ਜਲਦ ਪੇਸ਼ ਹੋਵੇਗਾ ਸੋਨੂੰ ਮੰਗਲ਼ੀ