ਕਪੂਰਥਲਾ ਜਿਲ੍ਹੇ ਲਈ ਆਉਣਗੇ ਡੀ.ਏ.ਪੀ. ਤੇ ਯੂਰੀਆ ਦੇ 3 ਰੈਕ-ਚੀਮਾ

-ਸ. ਨਵਤੇਜ ਸਿੰਘ ਚੀਮਾ, ਵਿਧਾਇਕ ਸੁਲਤਾਨਪੁਰ ਲੋਧੀ।

ਵਿਧਾਇਕ ਚੀਮਾ ਵਲੋਂ ਕੀਤੀ ਬੇਨਤੀ ’ਤੇ ਸੰਸਦ ਮੈਂਬਰ ਡਿੰਪਾ ਨੇ ਚੁੱਕਿਆ ਸੀ ਕੇਂਦਰ ਸਰਕਾਰ ਕੋਲ ਮਸਲਾ

ਸੁਲਤਾਨਪੁਰ ਲੋਧੀ ਦੇ ਅਗੇਤੀ ਸਬਜ਼ੀ ਦੀ ਬਿਜਾਈ ਵਾਲੇ ਕਿਸਾਨਾਂ ਨੂੰ ਮਿਲੇਗੀ ਰਾਹਤ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸੁਲਤਾਨਪੁਰ ਲੋਧੀ ਤੋਂ ਵਿਧਾਇਕ ਸ. ਨਵਤੇਜ ਸਿੰਘ ਚੀਮਾ ਨੇ ਕਿਹਾ ਹੈ ਕਿ ਕੇਂਦਰੀ ਫਰਟੀਲਾਈਜ਼ਰ ਮੰਤਰਾਲੇ ਵਲੋਂ ਕਪੂਰਥਲਾ ਜਿਲ੍ਹੇ ਲਈ ਯੂਰੀਆ ਤੇ ਡੀ.ਏ.ਪੀ. ਖਾਦ ਦੇ 3 ਰੈਕ ਭੇਜਣ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ, ਜੋ ਕਿ ਅਗਲੇ 2 ਦਿਨਾਂ ਦੌਰਾਨ ਕਪੂਰਥਲਾ ਵਿਖੇ ਪੁੱਜ ਜਾਣਗੇ। ਕਪੂਰਥਲਾ ਜਿਲੇ ਲਈ 2 ਰੈਕ ਯੂਰੀਆ ਤੇ ਇਕ ਰੈਕ ਡੀ ਏ ਪੀ ਦਾ ਆਵੇਗਾ । ਜ਼ਿਕਰਯੋਗ ਹੈ ਕਿ ਇਕ ਰੈਕ ਵਿਚ ਲਗਭਗ 40 ਤੋਂ 45 ਹਜ਼ਾਰ ਬੋਰਾ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਿਸਾਨਾਂ ਨੂੰ ਰੇਲ ਆਵਾਜਾਈ ਪ੍ਰਭਾਵਿਤ ਹੋਣ ਕਰਕੇ ਖਾਦ ਦੀ ਕਿੱਲਤ ਦਾ ਸਾਹਮਣਾ ਕਰਨਾ ਪਿਆ , ਜਿਸਦੇ ਮੱਦੇਨਜ਼ਰ ਉਨ੍ਹਾਂ ਸਬਜ਼ੀਆਂ ਦੀ ਅਗੇਤੀ ਬਿਜਾਈ ਵਾਲੇ ਕਿਸਾਨਾਂ ਦੀ ਮੰਗ ’ਤੇ ਇਹ ਮਸਲਾ ਖਡੂਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਸ. ਜਸਬੀਰ ਸਿੰਘ ਡਿੰਪਾ ਨਾਲ ਉਠਾਇਆ ਸੀ।

ਸ. ਚੀਮਾ ਨੇ ਕਿਹਾ ਕਿ ਸੰਸਦ ਮੈਂਬਰ ਸ. ਡਿੰਪਾ ਵਲੋਂ ਡਾਇਰੈਕਟਰ, ਫਰਟੀਲਾਈਜ਼ਰ ਵਿਭਾਗ, ਕੇਂਦਰ ਸਰਕਾਰ , ਨਵੀਂ ਦਿੱਲੀ ਸ੍ਰੀ ਜਤਿਨ ਚੋਪੜਾ ਨਾਲ ਇਹ ਮਸਲਾ ਉਠਾਇਆ ਸੀ, ਜਿਸ ’ਤੇ ਉਨ੍ਹਾਂ ਕਪੂਰਥਲਾ ਤੇ ਤਰਨਤਾਰਨ ਜਿਲਿਆਂ ਲਈ 2-2 ਰੈਕ ਯੂਰੀਆ ਅਤੇ 1-1 ਰੈਕ ਡੀ.ਏ.ਪੀ. ਦੇ ਭੇਜਣ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਸ. ਚੀਮਾ ਨੇ ਸੰਸਦ ਮੈਂਬਰ ਤੇ ਕੇਂਦਰੀ ਫਰਟੀਲਾਈਜ਼ਰ ਵਿਭਾਗ ਦਾ ਧੰਨਵਾਦ ਕਰਦਿਆਂ ਸ. ਚੀਮਾ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਹਲਕੇ ਲਈ ਖਾਦ ਦੇ ਰੈਕ ਸਮੇਂ ਸਿਰ ਪਹੁੰਚਣਾ ਬਹੁਤ ਅਹਿਮ ਹੈ, ਕਿਉਂਕਿ ਸਬਜ਼ੀ ਉਤਪਾਦਨ ਵਾਲਾ ਖੇਤਰ ਹੋਣ ਕਰਕੇ ਇਸ ਹਲਕੇ ਦੇ ਕਿਸਾਨ ਇਸਦੀ ਸਹੀ ਸਮੇਂ ਵਰਤੋਂ ਕਰ ਸਕਣਗੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleFestive push: Healthy sales expected despite Covid fears says Hyundai
Next articleਗੁਰੂ ਹਰਕ੍ਰਿਸ਼ਨ ਸਕੂਲ ਆਰ ਸੀ ਐੱਫ ‘ਚ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ