ਕਪਤਾਨ ਜੀ, ਤੁਸੀਂ ਤਾਂ ਪੁੱਤਰ ਖ਼ਾਤਰ ਕਿਸਾਨ ਅੰਦੋਲਨ ਵੇਚ ਦਿੱਤਾ: ਕੇਜਰੀਵਾਲ

(ਸਮਾਜ ਵੀਕਲੀ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ’ਤੇ ਜਵਾਬੀ ਹਮਲਾ ਕਰਦਿਆਂ ਦੋਸ਼ ਲਾਇਆ ਹੈ ਕਿ ਉਨ੍ਹਾਂ ਆਪਣੇ ਪੁੱਤਰ ਨੂੰ ਬਚਾਉਣ ਲਈ ਕਿਸਾਨੀ ਅੰਦੋਲਨ ਨੂੰ ਵੇਚ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੇਜਰੀਵਾਲ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਕੀਤੇ ਜਾ ਰਹੇ ਵਰਤ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਡਰਾਮਾ ਦੱਸਿਆ ਸੀ।

ਦਿੱਲੀ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ’ਤੇ ਨਿਸ਼ਾਨਾ ਸੇਧਦਿਆਂ ਸਵਾਲ ਟਵੀਟ ਕਰਕੇ ਪੁੱਛਿਆ,‘‘ਕੀ ਤੁਸੀਂ ਕਿਸਾਨੀ ਅੰਦੋਲਨ ਨੂੰ ਵੇਚਿਆ ਹੈ? ਕਪਤਾਨ ਜੀ, ਮੈਂ ਸ਼ੁਰੂ ਤੋਂ ਹੀ ਕਿਸਾਨਾਂ ਦੇ ਨਾਲ ਖੜ੍ਹਾ ਹਾਂ। ਦਿੱਲੀ ਦੇ ਸਟੇਡੀਅਮ ਜੇਲ੍ਹ ਨਹੀਂ ਬਣਨ ਦਿੱਤੇ ਅਤੇ ਕੇਂਦਰ ਨਾਲ ਲੜਿਆ। ਮੈਂ ਉਨ੍ਹਾਂ ਦਾ ਸੇਵਾਦਾਰ ਬਣਕੇ ਕਿਸਾਨਾਂ ਦੀ ਸੇਵਾ ਕਰ ਰਿਹਾ ਹਾਂ। ਤੁਸੀਂ ਤਾਂ ਆਪਣੇ ਪੁੱਤਰ ਨੂੰ ਈਡੀ ਕੇਸ ’ਚੋਂ ਮੁਆਫ਼ ਕਰਵਾਉਣ ਲਈ ‘ਸੈਟਿੰਗ’ ਕਰ ਲਈ ਹੋਊ। ਕਿਸਾਨਾਂ ਦਾ ਅੰਦੋਲਨ ਵੇਚ ਦਿੱਤਾ? ਕਿਉਂ?’’

Previous articleਕੇਜਰੀਵਾਲ ਡਰਪੋਕ ਤੇ ਬੁਜ਼ਦਿਲ: ਕੈਪਟਨ
Next articleਯੂਕੇ ’ਚ ਕਰੋਨਾਵਾਇਰਸ ਦੀ ਨਵੀਂ ਕਿਸਮ ਦੀ ਪਛਾਣ, ਬੁੱਧਵਾਰ ਤੋਂ ਲੰਡਨ ’ਚ ਤਿੰਨ ਪਰਤੀ ਪਾਬੰਦੀਆਂ ਆਇਦ