ਲੁਧਿਆਣਾ- ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਪਿੰਡ ਕੁਲੇਵਾਲ ਵਿਖੇ ਲਾਗਇਆ ਗਿਆ। ਇਸ ਕੈੰਪ ਵਿੱਚ ਡਾ ਬਲਦੇਵ ਸਿੰਘ ਮੁੱਖ ਖੇਤੀਬਾੜੀ ਅਫ਼ਸਰ, ਲੁਧਿਆਣਾ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਕੈੰਪ ਦੀ ਪ੍ਰਧਾਨਗੀ ਡਾ ਰੰਗੀਲ ਸਿੰਘ ਖੇਤੀਬਾੜੀ ਅਫ਼ਸਰ,ਸਮਰਾਲਾ ਜੀ ਵਲੋਂ ਕੀਤੀ ਗਈ।ਇਸ ਕੈੰਪ ਦੋਰਾਨ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਡਾ ਗੁਰਮੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ (ਪੀ ਪੀ) ਨੇ ਕਿਸਾਨਾਂ ਨੂੰ ਝੋਨੇ ਦੀ ਕਾਸ਼ਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਓਹਨਾ ਕਿਸਾਨਾਂ ਨੂੰ ਕਿਸਮ ਦੀ ਚੋਣ ਤੋਂ ਲੈ ਕਿ ਮੰਡੀਕਰਨ ਤੱਕ ਧਿਆਨ ਰੱਖਣ ਵਾਲੀਆਂ ਗੱਲਾਂ ਦੱਸਿਆ। ਓਹਨਾ ਉਲੀਨਾਸਕ ਅਤੇ ਕੀਟਨਾਸ਼ਕ ਜਹਿਰਾ ਦਾ ਉਪਯੋਗ ਸਫ਼ਾਰਿਸ ਮਾਤਰਾ ਅਨੁਸਾਰ ਹੀ ਕਰਨ ਦੀ ਸਲਾਹ ਦਿੱਤੀ। ਓਹਨਾ ਕਿਹਾ ਕਿ ਜੇਕਰ ਖੇਤ ਵਿੱਚ ਹਾੜ੍ਹੀ ਦੀ ਫ਼ਸਲ ਨੂੰ ਡੀ. ਏ.ਪੀ. ਪਾਇਆ ਹੈ ਤਾਂ ਝੋਨੇ ਵਿੱਚ ਪਾਉਣ ਦੀ ਲੋੜ ਨਹੀਂ।ਜੇਕਰ ਤੁਸੀ ਝੋਨੇ ਵਿੱਚ ਡੀ. ਏ.ਪੀ.ਪਇਆ ਤਾਂ ਜ਼ਿੰਕ ਦੀ ਘਾਟ ਆ ਜਾਂਦੀ ਹੈ। ਓਹਨਾ ਝੋਨੇ ਦੀ ਫਸਲ ਵਿੱਚ ਜ਼ਿੰਕ,ਲੋਹਾ ਅਤੇ ਨਾਈਟ੍ਰੋਜਨ ਦੀ ਘਾਟ ਦੀਆਂ ਨਿਸ਼ਾਨੀਆਂ ਤੋਂ ਜਾਣੂ ਕਰਵਾਇਆ।ਓਹਨਾ ਜ਼ੋਰ ਦੇ ਕਿ ਕਿਹਾ ਕਿ ਲੋਹੇ ਦੇ ਘਾਟ ਹੋਣ ਤੇ ਕੇਵਲ ਸਪਰੇਅ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਡਾ ਹਰਜਿੰਦਰ ਕੌਰ ਖੇਤੀਬਾੜੀ ਵਿਕਾਸ ਅਫਸਰ ਨੇ ਮੱਕੀ ਅਤੇ ਸਠੀ ਮੂੰਗੀ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ। ਓਹਨਾ ਮੱਕੀ ਵਿੱਚ ਨਦੀਨਾਂ ਦੀ ਰੋਕਥਾਮ ਲਈ ਕੱਟ ਵਾਲੀ ਨੌਜ਼ਲ ਵਰਤਣ ਦੀ ਕਿਸਾਨਾਂ ਨੂੰ ਪ੍ਰੇਰਿਤ ਕੀਤਾ।ਓਹਨਾ ਮੂੰਗੀ ਦੀ ਕਾਸ਼ਤ ਲਈ 10 ਮਾਰਚ ਤੋਂ 20 ਅਪ੍ਰੈਲ ਤੱਕ ਸਮਾਂ ਢੁੱਕਵਾਂ ਦੱਸਿਆ। ਓਹਨਾ ਵਿਭਾਗ ਕੋਲ ਸਬਸਿਡੀ ਤੇ ਬੀਜ ਉਪਲਬਧ ਹੋਣ ਬਾਰੇ ਵੀ ਜਾਣਕਾਰੀ ਦਿੱਤੀ। ਇਸ ਕੈੰਪ ਨੂੰ ਸੰਬੋਧਿਤ ਕਰਦਿਆਂ ਡਾ ਬਲਦੇਵ ਸਿੰਘ ਮੁੱਖ ਖੇਤੀਬਾੜੀ ਅਫ਼ਸਰ, ਲੁਧਿਆਣਾ ਜੀ ਨੇ ਕਿਹਾ ਕਿ ਕਿਸਾਨਾਂ ਨੂੰ ਖੇਤੀ ਖ਼ਰਚੇ ਘਟਾਉਣ ,ਸਹਾਇਕ ਧੰਦੇ ਆਪਨੋਉਣ ਦੀ ਸਲਾਹ ਦਿੱਤੀ। ਓਹਨਾ ਕਿਸਾਨ ਵੀਰਾਂ ਨੂੰ ਫ਼ਸਲੀ ਵਿਭਿੰਨਤਾ ਲਿਆਉਣ ਅਤੇ ਆਪਣੇ ਖੇਤ ਦੀ ਉਪਜ ਦਾ ਸਿੱਧਾ ਮੰਡੀਕਰਨ ਖ਼ੁਦ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਓਹਨਾ ਕਿਸਾਨਾਂ ਨੂੰ ਕੁਦਰਤੀ ਸੋਮਿਆਂ ਨੂੰ ਸਾਂਭਦੇ ਹੋਏ ਹੰਢਣਸਾਰ ਖੇਤੀ ਕਰਨ ਲਈ ਵੀ ਕਿਹਾ। ਓਹਨਾ ਕਿਸਾਨਾਂ ਨੂੰ ਕਣਕ ਦੀ ਨਾੜ ਨੂੰ ਅੱਗ ਨਾ ਲਾਗੋਉਣ ਆਏ ਖੇਤ ਵਿੱਚ ਹੀ ਵਹਾਉਣ ਲਈ ਪ੍ਰਣ ਕਰਨ ਲਈ ਕਿਹਾ। ਓਹਨਾ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਜਿੱਥੇ ਮਿੱਟੀ ਦੀ ਵਿਗੜਦੀ ਸਿਹਤ ਸੁਧਰੇਗੀ ਉੱਥੇ ਹੀ ਵਾਤਾਵਰਨ ਪ੍ਰੋਦੂਸ਼ਿਤ ਹੋਣ ਤੋਂ ਵੀ ਬੱਚੇਗਾ। ਇਸ ਕੈੰਪ ਵਿੱਚ ਕਿਸਾਨਾਂ ਨੂੰ ਸੰਬੋਧਿਤ ਕਰਦਿਆਂ ਡਾ ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਕਿਸਾਨ ਵੀਰਾਂ ਨੂੰ ਸੰਯੁਕਤ ਖੇਤੀ ਕਰਨ ਦੀ ਸਲਾਹ ਦਿੱਤੀ।ਭਵਿੱਖ ਵਿੱਚ ਸਵੈ ਸਹਾਇਤਾਂ ਗਰੁੱਪ ਆਪਣਾ ਖੇਤੀ ਖਰਚਾ ਘਟਾ ਸਕਦੇ ਹਨ, ਇਸ ਲਈ ਗਰੁੱਪ ਬਨਾਉਣੇ ਚਾਹੀਦੇ ਹਨ। ਓਹਨਾ ਮਿੱਟੀ ਪਰਖ ਕਰਨ ਦੀ ਮਹੱਤਤਾ ਤੇ ਵੀ ਚਾਨਣ ਪਇਆ। ਅੰਤ ਵਿੱਚ ਡਾ ਰੰਗੀਲ ਸਿੰਘ ਖੇਤੀਬਾੜੀ ਅਫ਼ਸਰ, ਸਮਰਾਲਾ ਨੇ ਹਾਜ਼ਿਰ ਕਿਸਾਨ ਵੀਰਾਂ ਦਾ ਧੰਨਵਾਦ ਕੀਤਾ।ਇਸ ਕੈੰਪ ਵਿੱਚ ਸਰਬਜੀਤ ਸਿੰਘ ਬੀ ਟੀ ਐੱਮ, ਤੇਜਿੰਦਰ ਸਿੰਘ ASI, ਲਾਭ ਸਿੰਘ ਵਿਭਾਗ ਵੱਲੋਂ ਹਾਜ਼ਿਰ ਹੋਏ। ਕਿਸਾਨ ਵੀਰਾਂ ਵਿਚੋਂ ਅਮਰੀਕ ਸਿੰਘ, ਗੁਰਪ੍ਰੀਤ ਸਿੰਘ ਮੇਜਰ ਸਿੰਘ ,ਅਵਤਾਰ ਸਿੰਘ, ਦਿਲਬਾਗ ਸਿੰਘ, ਆਦਿ ਕਿਸਾਨ ਵੀਰ ਹਾਜ਼ਿਰ ਸਨ।
INDIA ਕਣਕ ਦੇ ਨਾੜ ਨੂੰ ਅੱਗ ਲਗਾਉਣ ਅਤੇ ਖੇਤ ਵਿੱਚ ਵਹਾਉਣ ਦਾ ਪ੍ਰੇਣ...