ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਐਸ. ਡੀ. ਕਾਲਜ ਫਾਰ ਵੂਮੈਨ ਸੁਲਤਾਨਪੁਰ ਲੋਧੀ ਵਿਖੇ ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਦੀ ਅਗਵਾਈ ਅਤੇ ਯੂਥ ਕਲੱਬ ਦੇ ਇੰਚਾਰਜ ਮੈਡਮ ਰਜਿੰਦਰ ਕੌਰ ਦੀ ਦੇਖ ਰੇਖ ਵਿੱਚ ਦੋ ਦਿਨਾ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ । ਪਹਿਲੇ ਦਿਨ ਪ੍ਰਤਿਭਾ ਖੋਜ ਮੁਕਾਬਲਿਆਂ ਵਿੱਚ ਵਿਦਿਆਰਥਣਾਂ ਵੱਡੀ ਗਿਣਤੀ ਵਿਚ ਹਿੱਸਾ ਲਿਆ ਅਤੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ । ਜਸਕਰਨ ਕੌਰ ਐਂਡ ਗਰੁੱਪ ਸ਼ਬਦ ਗਾਇਨ ਮੁਕਾਬਲੇ ਦਾ ਜੇਤੂ ਰਿਹਾ । ਗੁਰਕੀਰਤ ਕੌਰ ਤੇ ਨਿਧੀ ਸਾਂਝੇ ਤੌਰ ‘ਤੇ ਭਾਸ਼ਣ ਮੁਕਾਬਲੇ ‘ਚ ਜੇਤੂ ਰਹੀਆਂ । ਇਸੇ ਤਰ੍ਹਾਂ ਰੂਬਲਪ੍ਰੀਤ, ਤਨੀਸ਼ਾ ਤੇ ਕਿਰਨਪ੍ਰੀਤ ਕੌਰ ਕਵਿਤਾ ਉਚਾਰਣ, ਜਪਜੀਤ ਕੌਰ ਤੇ ਸਪਨਾ ਕੁਮਾਰੀ ਪੇਂਟਿੰਗ, ਸਰਵਪ੍ਰੀਤ ਕੌਰ ਰੰਗੋਲੀ, ਅਰਸ਼ਪ੍ਰੀਤ ਕੌਰ ਤੇ ਕਵਿਤਾ ਮਹਿੰਦੀ ਮੁਕਾਬਲੇ ‘ਚੋਂ ਜੇਤੂ ਰਹੀਆਂ ।ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਨੇ ਵਿਦਿਆਰਥਣਾਂ ਵੱਲੋਂ ਦਿਖਾਈ ਪ੍ਰਤਿਭਾ ਦੀ ਭਰਪੂਰ ਸ਼ਲਾਘਾ ਕੀਤੀ । ਇਸ ਮੌਕੇ ਮੈਡਮ ਰਜਨੀ ਬਾਲਾ, ਰਾਜਬੀਰ ਕੌਰ, ਕਸ਼ਮੀਰ ਕੌਰ, ਸੁਨੀਤਾ ਕਲੇਰ, ਰੀਟਾ ਮਸੀਹ ਆਦਿ ਸਟਾਫ ਮੈਂਬਰ ਹਾਜ਼ਰ ਸਨ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly