ਐੱਸ ਐੱਸ ਡੀ ਕਾਲਜ ਵਿੱਚ ਕੌਮਾਂਤਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ* 

ਬਰਨਾਲਾ, (ਸਮਾਜ ਵੀਕਲੀ) ( ਚੰਡਿਹੋਕ ) : ਸਥਾਨਿਕ ਐੱਸ ਐੱਸ ਡੀ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਕੌਮਾਂਤਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਸਿੱਧ ਅਕਾਦਮਿਕ ਵਿਦਵਾਨ ਡਾ: ਰਾਜਿੰਦਰਪਾਲ ਸਿੰਘ ਬਰਾੜ ਮੁੱਖ ਵਕਤਾ ਵੱਜੋਂ ਸਾਮਲ ਹੋਏ। ਸਭ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਡਾ: ਰਾਕੇਸ਼ ਜਿੰਦਲ ਨੇ ਮੁੱਖ ਮਹਿਮਾਨ ਸਮੇਤ ਹਾਜਰੀਨ ਨੂੰ ਜੀ ਆਇਆਂ ਨੂੰ ਆਖਿਆ। ਇਸ ਸੈਮੀਨਾਰ ਵਿੱਚ ਡਾ: ਰਾਜਿੰਦਰਪਾਲ ਸਿੰਘ ਬਰਾੜ ਨੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਨੂੰ ਮਨਾਉਣ ਦੇ ਇਤਿਹਾਸਿਕ ਪਿਛੋਕੜ ਸਬੰਧੀ ਪੂਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਭਾਸ਼ਾ ਦੀ ਸਾਰਥਕਤਾ ਭਵਿੱਖ ਅਤੇ ਚੁਣੌਤੀਆਂ ਦੱਸਿਆ। ਉਹਨਾਂ ਨੇ ਪੰਜਾਬੀ ਭਾਸ਼ਾ ਦੇ ਸ਼ਬਦਾਂ ਦੀ ਅਮੀਰੀ ਅਤੇ ਹੋਰਨਾਂ ਭਾਸ਼ਾਵਾਂ ਤੋਂ ਲੋੜੀਂਦੇ ਸ਼ਬਦ ਲੈਣ ਬਾਰੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਡਾ: ਬਰਾੜ ਨੇ ਪੰਜਾਬੀ ਭਾਸ਼ਾ ਲਈ ਸਰਕਾਰਾਂ ਨੂੰ ਨੀਤੀਆਂ ਬਣਾਉਣ ਦੀ ਲੋੜ ਉਪਰ ਜੋਰ ਦਿੱਤਾ। ਉਹਨਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਹਰ ਵਿਸ਼ਾ ਪੰਜਾਬੀ ਮਾਧਿਆਮ ਰਾਹੀਂ ਪੜ੍ਹਾਇਆ ਜਾਵੇ। ਡਾ: ਬਰਾੜ ਨੇ ਕਿਹਾ ਕਿ ਸਭ ਤੋਂ ਵੱਡਾ ਡਰ ਇਹ ਹੈ ਕਿ ਭਾਸ਼ਾ ਲਈ ਜਦੋਂ ਸਾਡੇ ਅੰਦਰ ਹੀਣਤਾ ਪੈਦਾ ਹੁੰਦੀ ਹੈ ਕਿ ਦੂਜੀਆਂ ਭਾਸ਼ਾਵਾਂ ਦੇ ਦਬਦਬੇ ਕਾਰਨ ਫੇਰ ਸਾਡੀ ਭਾਸ਼ਾ ਪਛੜ ਜਾਂਦੀ ਹੈ, ਪਰ ਸਾਨੂੰ ਆਪਣੀ ਭਾਸਾ ‘ਤੇ ਮਾਣ ਕਰਨਾ ਚਾਹੀਦਾ ਅਤੇ ਆਪਣੀ ਭਾਸਾ ਨੂੰ ਹੋਰ ਅਮੀਰ ਬਣਾਉਣਾ ਲਈ ਯਤਨ ਕਰਦੇ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅੱਜ ਦੇ ਦਿਨ ਇਹ ਅਹਿਦ ਲੈਂਦਿਆਂ ਸਾਨੂੰ ਰਲ ਕੇ ਇਸ ਲਈ ਉਪਰਾਲੇ ਕਰਨੇ ਪੈਣਗੇ। ਸਾਨੂੰ ਆਪਣੇ ਘਰਾਂ ਵਿੱਚ ਬੱਚਿਆਂ ਨੂੰ ਮਾਤ ਭਾਸ਼ਾ ਪ੍ਰਤੀ ਸੁਚੇਤ ਕਰਨਾ ਪਵੇਗਾ। ਇਸ ਮੌਕੇ ਐੱਸ ਡੀ ਸਭਾ (ਰਜਿ:) ਬਰਨਾਲਾ ਦੇ ਚੇਅਰਮੈਨ ਸਿਵਦਰਸਨ ਕੁਮਾਰ ਸਰਮਾ ਅਤੇ ਜਨਰਲ ਸਕੱਤਰ ਸਿਵ ਸਿੰਗਲਾ ਵੱਲੋਂ ਡਾ: ਰਾਜਿੰਦਰਪਾਲ ਸਿੰਘ ਬਰਾੜ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਜੈਸ਼ ਕੌਸ਼ਲ, ਹਰਮਨਪ੍ਰੀਤ ਕੌਰ, ਆਰਜ਼ੂ ਲੀਂਬਾ ਵੱਲੋਂ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ ਗਏ । ਸਟੇਜ ਕਾਰਵਾਈ ਪ੍ਰੋ: ਹਰਪ੍ਰੀਤ ਕੌਰ ਵੱਲੋਂ ਨਿਭਾਈ ਗਈ ਅਤੇ ਅਖੀਰ ‘ਤੇ ਪ੍ਰੋ: ਗੁਰਪਿਆਰ ਸਿੰਘ ਚਹਿਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦੇ ਪ੍ਰੋਫੈਸਰ ਭਾਰਤ ਭੂਸਣ, ਪ੍ਰੋ: ਨੀਰਜ ਸਰਮਾ, ਪ੍ਰੋ: ਸੀਮਾ ਰਾਣੀ, ਪ੍ਰੋ: ਸੁਨੀਤਾ ਗੋਇਲ, ਰਾਹੁਲ ਗੁਪਤਾ, ਪ੍ਰੋ: ਬਬਲਜੀਤ ਕੌਰ, ਪ੍ਰੋ: ਅਮਨਦੀਪ ਕੌਰ, ਪ੍ਰੋ: ਮਨਪ੍ਰੀਤ ਸਿੰਘ, ਮੀਡੀਆ ਸਲਾਹਕਾਰ ਜਗਸੀਰ ਸਿੰਘ ਸੰਧੂ, ਅਸੀਸ ਕੁਮਾਰ, ਰਜਿਤ ਕੁਮਾਰ, ਜਸਦੀਪ ਸਿੰਘ ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleSAMAJ WEEKLY = 20/02/2025
Next articleਸਾਡੀ ਮਾਂ ਬੋਲੀ ਪੰਜਾਬੀ